ਪੰਨਾ:ਖੁਲ੍ਹੇ ਘੁੰਡ.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੀਝਦਾ ਸਾਂ ਸੁਣ ਸੁਣ ਨਾਮ ਓਹ,
ਪਯਾਰਾ ਵਾਂਗ ਰੰਗੇ ਲਾਲ ਖਿਡਾਉਣੇ,
ਤੇ ਨਾਂ ਲਵੇ ਜੇ ਕੋਈ ਮੇਰਾ
ਝੱਟ ਬੋਲਦਾ ਖੁਸ਼ ਹੋ:-
ਹਾਂ ਜੀ ! ਹਾਂ ਜੀ ! ਅਗੂੰ ਹੱਥ ਜੋੜਦਾ,
ਖਲੋਂਦਾ ਹੱਥ ਬੱਝੇ,
ਜਿਵੇਂ ਵੱਛਾ ਇਕ ਗਊ ਦਾ ਰੱਸੀ ਬੱਝਿਆ !
ਕੀ ਨਾਮ ਨਾਲ ਬੰਨ੍ਹਿਆ ਮਾਂ ਮੇਰੇ ਅੰਦਰ ਦਾ ਸ੍ਵਰਗ ਸਾਰਾ,
ਮਤੇ ਮੈਂ ਉਡ ਨ ਜਾਂ, ਛੱਡ ਉਹਦੇ ਪੰਘੂੜਿਆਂ !!
… … …
… … …
ਪਰ ਜਦ ਅੱਖਾਂ ਵੇਖਣ ਸਿੱਖੀਆਂ ਬਾਹਰ ਨੂੰ,
ਤੇ ਹੌਲੇਂ ਹੌਲੇਂ ਨਜ਼ਾਰਾ ਭੁੱਲਿਆ ਆਪਣੇ ਅੰਦਰ ਦ
ਚਮਤਕਾਰ ਦਾ,
ਅੱਕ, ਥੱਕ ਪੁੱਛਦੀਆਂ-ਨਾਮ ਵਿਚ ਕੀ ਹੈ ?
ਮੁਠ ਵਿਚ ਨੱਪ, ਨੱਪ, ਮੁੜ ਖੋਹਲ, ਖੋਹਲ ਆਖਣ-
ਦੱਸ ਨਾਮ, ਤੇਰਾ ਇਸ ਵਿਚ ਕੀ ਹੈ ?
ਨੈਣ ਮੇਰੇ ਮੈਨੂੰ ਪੁੱਛਣ-"ਤੂੰ ਕੌਣ ?"
ਤੇ ਮੈਂ ਵੇਖ ਵੇਖ ਹਾਰਦਾ-ਵੱਤ ਮੈਂ ਕੌਣ ?
ਮੇਰੇ ਜਿਹੇ ਸਾਰੇ ਦਿੱਸਦੇ,
ਫਿਰ ਵੱਖਰੇ, ਵੱਖਰੇ ਕਿਉਂ,
ਫਿਰ ਵੱਖਰਾਪਨ ਕੀ ਹੈ ?
… … …