ਪੰਨਾ:ਖੁਲ੍ਹੇ ਘੁੰਡ.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੜ ਇਹਦਾ ਨਵਾਂ-ਆਯਾ ਸਿਦਕ ਕੰਬਦਾ,
ਕੰਹਦਾ, ਗੁਰੂ ਹੁੰਦਾ ਰੱਖਦਾ,
ਦੇਖ ਸ਼ੱਕ ਇਹ ਹਨੇਰ ਮੁੜ ਪੈਂਦਾ,
ਗੁਰੂ ਦਰਸ਼ਨ ਮੁੜ ਦੇਂਵਦਾ, ਬਚਾਉਂਦਾ ਇੱਨੂੰ ਯਾ ਜਿੱਨੂੰ
ਇਹ ਪਿਆਰ ਕਰਦਾ,
ਇਹਦੇ ਅੱਖਾਂ ਦੇ ਸਾਹਮਣੇ ਮੌਤ ਡਰਦੀ, ਨੱਸਦੀ,
ਉਡਦੀ,
ਜਿਵੇਂ ਕਾਲਾ ਹਿਰਨ ਭੱਜਦਾ,
ਤਾਂ ਸਿਦਕ ਆਉਂਦਾ !
… … …
… … …
ਸੁੱਤਾ, ਸੁੱਤਾ ਲੱਗਦਾ,
ਲੋਕੀ ਬੜੇ ਚਤੁਰ, ਪੰਡਤ, ਪੜ੍ਹੇ ਦਿੱਸਦੇ,
ਇਹ ਨਿੱਕਾ ਨਿੱਕਾ ਲੱਗਦਾ,
ਲੋਕੀ ਬੜੇ ਵੱਡੇ, ਵੱਡੇ ਲੱਗਦੇ,
ਲੋਕੀ ਬੈਠਣ ਕੁਰਸੀਆਂ, ਆਸਨਾਂ, ਸਿੰਘਾਸਨਾਂ,
ਇਹ ਘਾਹ ਖਨੋਤ੍ਰਦਾ,
ਇਹ ਦਿੱਸੇ ਨਿਮਾਣਾ ਜਿਹਾ ਆਪਾਂ ਨੂੰ, ਹੋਰਾਂ ਨੂੰ,
ਗੁਰੂ ਕੰਡੀ ਹੱਥ ਜਦ ਰਖਦਾ,
ਪੰਡਤ-ਜਗਤ ਸਾਰਾ ਪੰਡਤਾਈ ਭੁੱਲਦਾ,
ਵੱਡਾ-ਜਗਤ ਸਾਰਾ ਨਿੱਕਾ, ਨਿੱਕਾ ਹੋਂਵਦਾ,
ਇਹਦੇ ਸੁਣ ਵਚਨ, ਸਾਦੇ ਸਾਦੇ ਗੀਤ ਸਾਰੇ,
ਹੈਰਾਨ ਹੋ ਵੇਖਦਾ, ਅਨਪੜ੍ਹਿਆ ਕਿਆ ਬੋਲਦਾ ?

੧੨੦