ਪੰਨਾ:ਖੁਲ੍ਹੇ ਘੁੰਡ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁਕਮ ਖੇਡ ਦੇ ਰੰਗ ਓਹਦੀ ਅੱਖ ਦੇ ਓਹਲੇ,
ਸਿਪਾਹੀ ਤੇ ਜਰਨੈਲ ਨੂੰ ਬ੍ਰਬਰ ਜਿਹਾ ਦੇਖਦਾ,
ਈਗੋ, ਅਹੰਮ, ਨੂੰ ਸੁਰਤਿ ਪਛਾਣਦਾ,
ਚੱਕਰ ਖਾਂਦਾ, ਕਦੀ ਹੰਕਾਰ ਨੂੰ ਸਿੱਧਾ ਕਰ ਓਨੂੰ
ਸੁਰਤਿ ਆਖਦਾ,
ਕਦੀ ਸੁਰਤਿ ਨੂੰ ਆਖੇ ਨਸ਼ੀਲੀ ਉਹ ਕਿਉਂ ਹੈ,
ਜਾਗਦੀ, ਗਰਜਦੀ ਸ਼ੇਰ ਵਾਂਗੂੰ ਕਿਉਂ ਨਹੀਂ ?
ਨਾਲੇ ਆਖੇ ਮੁਸਲਮਾਣੀ ਕੇਵਲ ਪਿਆਰ ਹੈ,
ਨਾਲੇ ਆਖੇ ਸੁਰਤਿ ਖਵਾਹਿਸ਼ਾਂ ਦੀ ਰੋਟੀ ਖਾ ਪਲਦੀ,
ਵਧਾਓ ਖਵਾਹਿਸ਼ਾਂ, ਵਧੋ ਅੱਗੇ, ਮੈਂ ਮੈਂ ਆਖਦੇ !!
ਹੰਕਾਰ ਸੁਰਤਿ ਦੇ ਭੇਤ ਦਾ ਪਤਾ ਨਾਂਹ,
ਗੱਲ ਖੁਹਲ, ਖੁਹਲ ਠੱਪਦਾ, ਮੁਕਦੀ ਨਾਂਹ, ਵੜਦੀ
ਮੁੜ ਓਥੇ, ਜਿੱਥੋਂ ਓਹ ਕੱਢਣ ਦੀ ਕਰਦਾ,
… … …
… … …
ਠੀਕ ਇਹ ਵੀ ਕੁਛ ਕੁਛ ਹੈ,
ਗੱਲਾਂ ਇਹ ਸਬ ਕੁਛ ਕੁਛ ਹਨ ਵੀ ਮਿਲਵੀਆਂ,
ਮਿਲਵੀਆਂ,
ਅਕਲ ਇਨ੍ਹਾਂ ਨੂੰ ਪੂਰਾ ਖੁਹਲ ਨ ਸੱਕਦੀ, ਸਿਦਕ
ਖੁਹਲਦਾ, ਸੁਰਤਿ ਆਪੇ ਪਛਾਣਦੀ, ਕਹਣ ਦੀ
ਲੋੜ ਨਾਂਹ,
ਕਹਣ ਕੁਹਾਣ ਦੀ ਥਾਂ ਨਾਂਹ,
ਵੇਲੇ, ਵੇਲੇ ਦੀ ਖੇਡ ਕੋਈ,

੧੧੪