ਪੰਨਾ:ਖੁਲ੍ਹੇ ਘੁੰਡ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲੇ ਕਿਸੀ ਅਣਡਿੱਠੀ ਥਾਂ ਤੇ ਓਹਦਾ ਸਿੱਖ-ਆਵੇਸ਼
ਸਾਰਾ,
ਬੈਠਾ ਚੁੱਪ ਹੋ ! ਆਖਰ ਸ਼ਾਇਰ ਹੈ ਪੰਜਾਬ ਦਾ,
ਇਉਂ ਇਸ ਵਾਂਗੋਂ ਕਿਉਂ ਹੋਰ ਕੋਈ ਮੁਸਲਮਾਨ ਸ਼ਾਇਰ
ਕਦੀ ਨ ਕੂਕਿਆ !
ਖੁਬਦਾ ਓਹਦਾ ਦਿਲ ਵਿੱਚ ਪਿਆਰ ਭਰਾ, ਭਰਾ ਦਾ,
ਸੇਵਾ ਦਾ, ਪਿਆਰ ਦਾ, ਭਾਵ ਵਾਚਦਾ ਕੁਰਾਨ ਸ਼ਰੀਫ਼
ਵਿੱਚ,
ਮਨੁਖ, ਮਨੁਖ ਦੀ ਬ੍ਰਬਰਤਾ ਵੇਖਦਾ,
ਨਾਲੇ ਵੇਖਦਾ ਸਾਦੇ ਸਿੱਧੇ ਹੂਸ਼ ਲੋਕ ਅਰਬ ਦੇ,
ਬਣੇ ਸਨ ਕਿਹੇ ਸਿੱਖ ਸੋਹਣੇ ਰਸੂਲ ਦੇ,
ਤਾਕਤ ਵੇਖਦਾ ਇਕ ਇਨਸਾਨ ਦੀ,
ਤੇ ਵੇਖਦਾ ਅਰਬ ਨੇ ਦੁਨੀਆਂ ਸਾਰੀ ਫਤਹ ਕੀਤੀ,
ਰਸੂਲ ਦਾ ਪਿਆਰ ਜਿਹਾ ਖਾਇਕੇ,
ਇਹ ਫੌਜ ਵੇਖਦਾ,
ਇਹ ਜਰਨੈਲ ਵੀ,
ਪਰ ਧਾਗੇ ਖਿਆਲਾਂ ਦੇ ਗੁੰਝਲ ਖਾਉਂਦੇ,
ਕੁਛ ਉਨੂੰ ਨਿਰਾ ਫਲਸਫਾ ਸੱਟ ਮਾਰਦਾ,
ਕੁਛ ਮਨੁੱਖ-ਇਤਹਾਸ ਦੀ ਗਵਾਹੀ ਕੂੜੀ ਸੱਚੀ ਲੱਗਦੀ,
ਇਤਹਾਸ ਕੂੜ ਸਦਾ ਸਾਰਾ, ਸਬ ਗੱਲ ਬਾਹਰ, ਬਾਹਰ ਦੀ,
ਗੁਰ ਸਿੱਖੀ ਵਿੱਚ ਜੇਹੜੀ ਅੰਦਰ ਦੀ ਗੱਲ ਓਹ ਸਾਫ
ਨਾਂਹ ਉਹਦੇ ਸਾਹਮਣੇ,

੧੧੩