ਪੰਨਾ:ਖੁਲ੍ਹੇ ਘੁੰਡ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਵੇਲੇ ਮਨੁੱਖ ਸੁਰਤਿ,
ਅਨੰਤ ਅਸਚਰਜ ਨਾਲ ਭਰ ਉੱਠੀ,
ਕਿਸੀ ਅਕਹ ਖੇੜੇ, ਆਵੇਸ਼ ਦਾ ਭਾਗ ਸਾਰਾ
ਆਗੰਮਨ ਹੈ !!
ਓਨੂੰ ਫਲਸਫਾ ਬਣਾਉਣਾ ਗੀਤਾ ਦੀ ਭੁੱਲ ਹੈ,
ਇਹ ਭੁੱਲ ਆਖਰ ਹੁਣ ਜਾ ਵੱਜਦੀ ਬੁਢੇ ਉਪਨਿਖਦ
ਦੇ ਸਿਰ ਤੇ,
… … …
… … …
ਪੁਰਖ ਸੂਤਕ ਦਾ ਅਗੰਮ ਗੀਤ ਹਾਏ ! ਕਿੰਞ ਗੂੰਜਦਾ,
ਮਨੁੱਖ ਦਾ ਭਰ੍ਯਾ ਦਿਲ ਸਿਫਤ ਸਲਾਹ ਕਰਤਾਰ
ਵਿਚ ਫਟਦਾ,
ਹਾਂ, ਰੱਬ ਆਪ ਬੋਲਦਾ,
ਬ੍ਰਹਮ-ਗਿਆਨ ਨੂੰ ਪ੍ਰਣਾਮ ਹੈ !
… … …
… … …
ਪਰ ਗੁਰੂ-ਅਵਤਾਰ ਸੁਰਤਿ
ਦੀ ਅੰਦਰ ਥੀਂ ਵੀ ਅੰਦਰ,
ਕਿਸੀ ਅਥਾਹ, ਅਸਗਾਹ,
ਜੀਵਨ ਦੀ ਹਾਲਤ ਦਾ ਸਾਰਾ
ਸਿਫਤ ਗੀਤ ਹੈ,
ਗੁਰੂ ਪਿਆਰੇ ਨੂੰ ਵੇਦ ਰਿਚਾ ਗਾਉਂਦੀ,

੧੦੯