ਪੰਨਾ:ਖੁਲ੍ਹੇ ਘੁੰਡ.pdf/111

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਕਾਲ-ਗ੍ਰਸ੍ਯਾ ਮਨ ਬੋਲਦਾ ਠੀਕ ਇਕੋ ਹੈ,
ਅਰਜਨ ਦੀ ਅਸਚਰਜਤਾ ਭਗਤੀ,
ਅਜ-ਜਗ ਰਹੀ ਨਹੀਂ ਹੈ,
ਅਸਲੀ ਗੱਲ ਓਹ ਵਿਸ਼ਾਲ ਮੂਰਤ ਸਾਰੀ ਇਕ ਨਿੱਕੇ
ਸਾਧੇ ਕਾਲੇ ਕ੍ਰਿਸ਼ਨ ਵਿਚ ਬੱਸ ਓਹੋ ਸੱਚ ਸਾਰਾ
ਬਾਕੀ ਫਲਸਫਾ, ਤੇ ਓਹੋ ਕੂੜ ਦਿੱਸਦਾ !!
ਜਾਦੂ ਸਿਰ ਚੜ੍ਹ ਬੋਲਦਾ !!
… … …
… … …
ਕਵੀ ਉੱਚੇ ਲਖ ਬ੍ਰਹਮ-ਸੱਤਾ ਦੀ ਵਿਸ਼ਾਲ ਅਨੰਤ ਚੁੱਪ
ਵਿਚ ਰਸ ਲੀਣ ਹੋ ਰਸ ਪੀ, ਪੀ, ਕਦੀ, ਕਦੀ,
ਕੁਛ ਬੋਲਦੇ,
ਉਨ੍ਹਾਂ ਦੀ ਰਸੀਲੀ ਅੱਖ ਕੁਛ ਦੇਖਦੀ,
ਉਨ੍ਹਾਂ ਦਾ ਦਿਲ ਚੰਗਾ ਕਦੀ ਹੋਂਵਦਾ ਸਬ ਨੂੰ ਮੈਂ ਮੈਂ
ਆਖਦੇ
ਇਹ ਕਵੀਆਂ, ਰੰਗੀਲਿਆਂ, ਰਸੀਲਿਆਂ ਦੀ ਮੈਂ, ਬ੍ਰਹਮ-
ਸੱਤਾ ਦੇ ਰਸ ਦੀਆਂ ਝਲਕਾਂ, ਝਾਵਲੇ, ਇਹ ਕੀ
ਸੰਵਾਰਦੇ ?
ਇਹ ਨਿਰੇ ਕਵੀ-ਦਿਲਾਂ ਤੇ ਪੈਣ ਵਾਲੀ ਫੁਹਾਰ ਵੇ !!
ਲੋਕੀ ਹੋਰ ਹੋਰ ਸਮਝਦੇ,
ਹੰਕਾਰ ਅੱਗੇ ਵਧਦਾ,
ਬੇਵਸ ਓਹੋ ਹੇਕਾਂ ਲਾਉਂਦਾ,
ਬੇਰਸ ਹੋ ਡਿੱਗਦਾ, ਢੰਹਦਾ,

੧੦੭