ਪੰਨਾ:ਖੁਲ੍ਹੇ ਘੁੰਡ.pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧-ਨਾਮ ਮੇਰਾ ਪੁੱਛਦਾ ਨਾਮ ਮੇਰਾ ਕੀ ਹੈ ?

੧.

ਮੁੜ, ਮੁੜ, ਪਿੱਛੇ, ਅੱਗੇ, ਮੈਂ ਵੇਖਦਾ,
ਨਾਮ ਕੀ ਚੀਜ਼ ਹੈ, ਨਾਮ ਮੈਨੂੰ ਧ੍ਰੂਕਦਾ,
ਮੈਂ ਆਪਣੇ ਨਾਮ ਤੇ ਕਿਉਂ ਬੋਲਦਾ ?
ਨਾਮ ਕੀ ਹੈ ? ਹੋਰ ਕੋਈ ਨਾਮ ਹੋਵੇ,
ਫਰਕ ਕੀ ਹੈ ?
ਮੈਂ ਅਚਰਜ ਹੋ ਵੇਖਦਾ ਨਾਮ ਆਪਣੇ ਨੂੰ,
ਮੁੜ, ਮੁੜ, ਵੇਖਦਾ ਇਹ ਕੀ ਹੈ ?
… … …
… … …
ਸਚ ਕੰਹਦਾ ਸ਼ੈਕਸਪੀਅਰ,
ਗੁਲਾਬ ਨੂੰ ਗੁਲਾਬ ਗੁਲਾਬ ਸਦੋ,
ਭਾਵੇਂ ਕੰਡਾ, ਕੰਡਾ, ਨਾਮ ਵਿਚ ਕੀ ਹੈ ?
ਖੁਸ਼ਬੋ ਪਿਆਰ ਦੀ,
ਲਾਲੀ ਜਵਾਨੀ ਦੀ,
ਭਾ ਅਰਸ਼ ਦੀ,
ਜਿੰਦ ਬੂਟੇ ਦੀ,
ਧਰਤ ਦਾ ਸੁਫਨਾ-ਬੱਸ, ਇਹ ਗੁਲਾਬ ਹੈ !
ਮੇਰਾ, ਗੁਲਾਬ ਵਾਂਗੂੰ, 'ਗੁਲਾਬ, ਗੁਲਾਬ',
ਨਾਮ ਵਿਚ ਕੀ ਹੈ ?
ਮੈਂ ਲੱਖਾਂ ਸਮੁੰਦਰਾਂ ਦਾ ਮੋਤੀ,