ਪੰਨਾ:ਖੁਲ੍ਹੇ ਘੁੰਡ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਖ ਦੀ ਰੂਹ ਦੇ ਅੱਗੇ ਪਿੱਛੇ ਚੜ੍ਹੀ ਦੀਵਾਰ ਤੋੜਦਾ,
ਬਾਰੀਆਂ ਖੋਹਲ ਅੰਦਰ ਵੜਦਾ, ਮਲੋ ਮਲੀ,
ਜੋਰੋ ਜੋਰੀ, ਜਾਂਦਾ ਧੱਸਦਾ,
ਸਿਖ ਨੂੰ ਪਿਆਰ ਦੀ ਬਹੁਲਤਾ ਵਿੱਚ ਬੇਬੱਸ ਕਰਦਾ,
ਮਾਰਦਾ, ਪਿਆਰ ਡੋਬ ਦੇਂਵਦਾ !!
… … …
… … …

੨.

ਗੁਰੂ-ਅਵਤਾਰ ਅਥਾਹ ਸਾਗਰ,
ਚੁੱਪ, ਬੇਅੰਤ, ਬੇਨਿਆਜ਼ ਸਾਈਂ,
ਹੱਸੀ ਨਰਮ, ਨਰਮ, ਬੋਲ ਮਿੱਠੇ ਮਿੱਠੇ,
ਚਰਨ ਕੰਵਲ ਦੀ ਛੋਆਂ ਵਿੱਚ ਮੇਹਰਾਂ ਵੱਸਦੀਆਂ,
ਕੇਵਲ ਇਕ ਨਾਮ ਦੱਸਦਾ, ਸਤਿਨਾਮ ਆਖਦਾ, ਬੋਲੋ
ਵਾਹਿਗੁਰੂ !!
ਗੀਤਾ ਦੀ ਮੈਂ ਆ ਏਥੇ ਚੁੱਪ ਖਾਂਦੀ,
ਇਥੇ ਵਾਹਿਗੁਰ ਵਾਹਿਗੁਰ ਦੀ ਧ੍ਵਨੀ ਉੱਠਦੀ,
ਮੈਂ, ਮੈਂ ਕੋਈ ਨ ਕੂਕਦਾ,
ਬ੍ਰਹਮਸੱਤਾ ਨਿਰੋਲ ਮਨੁੱਖ-ਰੂਪ ਬੈਠੀ ਚੁੱਪ-ਬੋਲਦੀ,
ਚੁੱਪ-ਵੇਖਦੀ, ਚੁੱਪ-ਸ਼ਬਦ ਗਾਉਂਦੀ,
ਸੱਤਾ ਸਾਰੀ ਇੱਥੇ,
ਸਬ ਕੁਛ ਇਹ, ਇੱਥੇ
ਕੁਲ ਇਹ, ਇੱਥੇ

੧੦੫