ਪੰਨਾ:ਖੁਲ੍ਹੇ ਘੁੰਡ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੱਥੇ ਮੱਥੇ ਸੁਹਣੇ ਵਿੱਚ ਸਬ ਸਿਆਣ ਵੱਸਦੀ, ਇੱਥੇ ਸਬ
ਤ੍ਰਾਣ ਵੱਸਦੀ,
ਇਸਦੇ ਇਸ਼ਾਰੇ ਦੇਵੀ, ਦੇਵਤੇ ਉਡੀਕਦੇ, ਉੱਡਦੇ ਜਿਵੇਂ
ਡਾਰ ਇਕ ਲਾਲ ਪਰਾਂ ਵਾਲੀਆਂ ਚਿੱਟੀਆਂ
ਘੁੱਗੀਆਂ ਦੀ ਕੂਕਦੀ-ਗੁਰੂ-ਗੁਰੂ-ਗੁਰੂ !!
… … …
… … …
ਫੌਜਾਂ ਹੁਕਮ ਲੈਣ, ਦੇ ਨਾਂਹ ਸਕਦੀਆਂ, ਜਰਨੈਲ
ਸੁਰਤਿ ਦੱਸਦੀ ?
ਖਬਰ ਸਾਰੀ ਵਾਲੀ,
ਹੁਕਮ ਸਾਰੇ ਵਾਲੀ,
ਸੁਰਤਿ ਗੁਰੂ ਅਵਤਾਰ ਦੀ !
ਇਹ ਸਹੰਸਰ ਨੈਣੀਂ,
ਸਹੰਸਰ ਸੀਸੀ,
ਸਹੰਸਰ ਬਾਹੂਈ,
ਮੇਹਰਾਂ ਨਾਲ, ਸਿਖ ਸੁਰਤਿ ਪਾਲਦੀ !!
ਦਿਨ ਰਾਤ ਮਾਂ-ਮਜੂਰੀ ਕਰਦੀ ਪੂਰੀ-ਪਿਆਰਦੀ,
ਪਿਆਰ-ਪਹਰੇ ਦਿੰਦੀ,
ਸੁੱਤਾ ਹੋਵੈ ਸਿਖ, ਗੁਰੂ ਜਾਗਦਾ,
ਭੁੱਲਾ ਹੋਵੈ ਸਿਖ, ਗੁਰੂ ਵੜ ਦਿਲ
ਓਹਦੇ ਸਿਖ-ਪ੍ਰਾਣ ਕੱਸਦਾ,
ਖਿੱਚਦਾ, ਸਿਖ ਨੂੰ ਪ੍ਰੀਤ-ਪੀੜ ਪੀੜਦਾ,
ਗੁਰੂ ਆਵੇਸ਼ ਦਾ ਹੜ੍ਹ ਟੋਰਦਾ,

੧੦੪