ਪੰਨਾ:ਖੁਲ੍ਹੇ ਘੁੰਡ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਬ ਕੰਬਦੇ ਸੂਰਜ ਦੀ ਖੁਸ਼ੀ-ਫੁਲੀਆਂ ਸਵੇਰ ਦੀਆਂ
ਕਿਰਨਾਂ ਵਾਂਗ, ਸਹੰਸਰ ਝਣਕਾਰਾਂ, ਲੱਖਾਂ
ਛਣਕਾਰਾਂ, ਛਾਣ, ਛਾਣ, ਤਾਣ, ਤਾਣ,
ਝਮਾਂ ਝਂਮ ਝਂਮ, ਥਮਾਂ, ਥਂਮਾਂ ਥਂਮ,
ਥਰ, ਥਰ ਕੰਬੇ ਅਸਮਾਨ ਸਾਰਾ ਨਾਚ ਨਾਲ,
ਕਾਲ ਸਾਰਾ ਗੂੰਜਦਾ,
ਇਹ ਸਹੰਸਰ-ਨਰ, ਸਹੰਸਰ-ਨਾਰੀ ਦਾ ਤੇਰੀ ਵਜੀ
ਬਾਂਸਰੀ ਦਾ ਨਾਚ ਹੈ,
ਨਰ-ਨਾਰੀਆਂ ਵਾਂਗੂੰ ਵੰਹਦੀ ਨਦੀਆਂ ਤੇਰੇ ਸੁਫਨੇ ਦੀਆਂ
ਸੁਰਾਂ ਦਾ ਅਲਾਪ ਹਨ,
ਦਿਲ ਲੱਖਾਂ ਧੜਕਦੇ,
ਨੈਣਾਂ ਨੱਚਦੀਆਂ,
ਇਹ ਸਾਰੀ ਥਰਥਰਾਹਟ ਪਿਆਰੀ,
ਤੇਰੇ ਨੰਦ ਲਾਲ ਦੀ ਅੱਧੀ ਮੀਟੀ ਅੱਖ, ਵਾਰੀ, ਵਿੱਚ
ਸਾਰੀ, ਨਾਚ ਹੈ ।
ਤੈਨੂੰ ਤੱਕ ਕੇ ਓਹ ਨ੍ਰਿਤ੍ਯ ਆਚਾਰਯਾ !
ਹੁਣ ਹੋਰ ਕੀ ਤੱਕਣਾ ?
ਤੈਂ ਥੀਂ ਸੋਹਣਾ, ਹੁਣ ਹੋਰ ਕੁਛ ਨਾਂਹ !!
… … …
ਮੰਡਲ ਸਾਰੇ ਭਰੇ ਪਏ,
ਰੂਪ ਰੰਗ, ਵੰਨ ਸਾਰਾ ਭਰਪੂਰ ਹੈ,
ਤਾਰੇ ਉਪਰ ਜੜੇ ਚਮਕਦੇ,
ਘਾਹਾਂ ਗਲੇ ਤ੍ਰੇਲ-ਫੁੱਲ ਲਟਕਦੇ,

੧੦੦