ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/9

ਇਹ ਸਫ਼ਾ ਪ੍ਰਮਾਣਿਤ ਹੈ

ਅਜਿਹੀ ਛਿਤਰੌਲ ਤੋਂ ਡਰਦਿਆਂ ਕਦੇ ਬੀਹੀਆਂ ਜਾਂ ਧੋੜਿਆਂ ਉੱਤੇ ਖੇਡਣ ਦੀ ਹਿੰਮਤ ਹੀ ਨਹੀਂ ਕੀਤੀ। ਘਰ ਦੇ ਕੱਚੇ ਕੋਟ ਅੰਦਰ ਹੀ ਗਾਰੇ ਦੇ ਬਲਦ, ਮੱਝਾਂ, ਗੱਡੇ, ਖੁਰਲੀਆਂ, ਰੇੜੂਆ ਆਦਿ ਬਣਾ ਕੇ ਹੀ ਖੇਡਿਆ ਜਾਂਦਾ ਸੀ। ਬਲਦਾਂ ਪਿੱਛੇ ਸੁਹਾਗਾ ਪਾ ਕੇ ਗਾਇਆ ਕਰਨਾ :

ਤੱਤਾ-ਤੱਤਾ, ਹੈਰ-ਹੈਰ ਚੱਲ-ਚੱਲ, ਠਹਿਰ-ਠਹਿਰ। ਹਟ-ਹਟ, ਮੁੜ-ਮੁੜ। ਬੈਠ-ਬੈਠ, ਜੁੜ-ਜੁੜ॥ --- ਭੱਜ-ਭੱਜ, ਘੋੜਿਆ। ਗੁਲਾਬੀ ਫੁੱਲ ਤੋੜਿਆ। ਇਹੋ ਜਿਹੀਆਂ ਅਣਗਿਣਤ ਟੂਕਾਂ ਨੇ ਮਨ ਵਿੱਚ ਘਰ ਕਰੀ ਰੱਖਿਆ। ਜਦੋਂ ਵੀ ਕਦੇ ਕੁੱਝ ਲਿਖਣ ਦਾ ਫੁਰਨਾ ਫੁਰਿਆ ਤਾਂ ਕਵਿਤਾ ਉਸਾਰੂ ਚਸ਼ਮੇ ਵਾਂਗ ਉੱਛਲਦੀ ਹੋਈ ਹੀ ਪ੍ਰਤੀਤ ਹੋਈ।ਜਿਸ ਨੂੰ ਕਈ ਵਾਰ ਸੰਭਾਲਣਾ ਵੀ ਮੁਸ਼ਕਿਲ ਹੁੰਦਾ ਰਿਹਾ। ਕਵਿਤਾ ਨੇ ਹਰ ਸੰਚੇ ਦਾ ਆਕਾਰ ਲਿਆ। ਪੇਸ਼ ਹੈ ਤੁਹਾਡੇ ਸਨਮੁੱਖ ਨਿਗੂਣਾ ਜਿਹਾ ਪਰਾਗਾ।

ਤੁਹਾਡਾ ਵੀਰ
ਚਰਨ ਪੁਆਧੀ
ਪੁਆਧ ਬੁੱਕ ਡੀਪੂ
ਪਿੰਡ ਤੇ ਡਾਕਖਾਨਾ : ਅਰਨੌਲੀ ਭਾਈ ਜੀ ਕੀ
ਵਾਇਆ : ਚੀਕਾ, ਜ਼ਿਲ੍ਹਾ ਕੈਥਲ-136034
ਹਰਿਆਣਾ
ਸੰਪਰਕ : 99964-25988

ਕੌਡੀ-ਬਾਡੀ ਦੀ ਗੁਲੇਲ - 7