ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/36

ਇਹ ਸਫ਼ਾ ਪ੍ਰਮਾਣਿਤ ਹੈ

ਚੰਗਾ ਹੁਣ ਮੈਂ ਚਰਖਾ ਡਾਹਲਾਂ।
ਕੱਤਾਂ ਪੂਣੀ ਗਲੋਟੇ ਲਾਹ ਲਾਂ।
ਜਦ ਹਥਣੀ ਨੇ ਦਿੱਤੀ ਗੇੜੀ।
ਜੰਗਲ ਦੇ ਵਿੱਚ ਆਈ ਹਨੇਰੀ।
ਗੂੰਜ ਪਈ ਜਦ ਚਾੜ੍ਹੀ ਤੰਦ।
ਕੰਨ ਹੋਏ ਸਭਨਾਂ ਦੇ ਬੰਦ।
ਅੱਗੇ ਪਿੱਛੇ ਭੱਜੀ ਜਾਵਣ।
ਇੱਕ ਦੂਜੇ ਵਿੱਚ ਵੱਜੀ ਜਾਵਣ।
ਸਾਰੇ ਮੱਚਗੀ ਹਾਹਾਕਾਰ।
ਬਖਸ਼ੀਂ ਦੇਵੀ ਕਰਨ ਪੁਕਾਰ।
ਹਥਣੀ ਨੇ ਜਦ ਰੋਕੀ ਬਾਂਹ।
ਸਭ ਦੇ ਆਏ ਸਾਹ ਵਿੱਚ ਸਾਹ।

ਕੌਡੀ-ਬਾਡੀ ਦੀ ਗੁਲੇਲ - 34