ਪੰਨਾ:ਕੌਡੀ ਬਾਡੀ ਦੀ ਗੁਲੇਲ - ਚਰਨ ਪੁਆਧੀ.pdf/10

ਇਹ ਸਫ਼ਾ ਪ੍ਰਮਾਣਿਤ ਹੈ

ਗਿਆਨ ’ਚ ਸ਼ਕਤੀ

ਪੜ੍ਹੋ ਬਚਿਓ !ਗਿਆਨ ਲਵੋ।
ਗਿਆਨ ’ਚ ਸ਼ਕਤੀ ਜਾਣ ਲਵੋ।

ਹਰ ਵਿਸ਼ੇ ਤੇ ਧਿਆਨ ਲਗਾਉਣਾ।
ਆਪਣਾ ਪੂਰਾ ਤਾਣ ਲਗਾਉਣਾ।
ਮੈਰਿਟ ਪਾਉਣੀ ਠਾਣ ਲਵੋ।
ਗਿਆਨ ’ਚ ਸ਼ਕਤੀ..........

ਪੜ੍ਹਨਾ ਸੋਚਣਾ ਗੱਲ ਚੰਗੀ ਹੈ।
ਰੱਟਾ ਲਗਾਉਣਾ ਗੱਲ ਬੁਰੀ ਹੈ।
ਪੜ੍ਹੋ ਮਾਨ-ਸਨਮਾਨ ਲਵੋ।
ਗਿਆਨ ’ਚ ਸ਼ਕਤੀ.........

ਸਮਾਂ ਸੁਨਹਿਰੀ ਇਹ ਤੁਹਾਡਾ।
ਜ਼ਿੰਦਗੀ ਵਿੱਚ ਕੰਮ ਆਊ ਡਾਹਢਾ।
ਬਾਤ ‘ਚਰਨ’ ਕੀ ਮਾਨ ਲਵੋ।
ਗਿਆਨ ’ਚ ਸ਼ਕਤੀ.......

ਕੌਡੀ-ਬਾਡੀ ਦੀ ਗੁਲੇਲ - 8