ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਕੀ ਹੈ । ਹਾਂ ਉੱਚੀਆਂ ਗਿੱਚੀਆਂ ਕਰਕੇ, ਮੁੱਛਾਂ ਵੱਟੀਆਂ, ਲੰਮੇ ਦਾਹੜੇ ਵਾਲੇ ਸੋਹਨੇ ਸਿੱਖ ਜਵਾਨ ਵੀ ਇਸ ਜੱਥੇ ਵਿਚ ਰਲੇ ਹਨ । ਕਵੀ ਵੀ ਢੇਰ ਹੈਨ । ਜੇਹੜ ਦੋ ਕਿਸੇ ਨੂੰ ਪਸੰਦ ਆਈ ਓਦਰ ਜਾ ਰਲਿਆ। ਸਭ ਤੋਂ ਢੇਰ ਗੈਹਮਾ ਗੋਹਮ ਇਕ ਮੁਸਲਮਾਨ ਕਵੀ ਅੰਬਰਸਰੀ ਦੇ ਦਵਾਲੇ ਹੈ । ਏਹ ਕ ਵੀ ਹਾਸ਼ਮ ਹੈ । ਪੌਸ਼ਾਕ ਦਰਬਾਰੀ, ਅਰ ਮਹਾਰਾਜਾ ਰਣਜੀਤ ਸਿੰਘ ਦੇ ਸਰਦਾਰ ਇਸ ਦੇ ਇਰਦ ਗਿਰਦ ਫਿਰਦੇ ਹਨ | ਕਵੀ ਵੀ ਅਪਨੇ ਮਾਨ ਵਿੱਚ ਮੇਉਂਦਾ ਨਹੀਂ। ਅਜੇਹੀਆਂ ਮਨ ਖਿਚਵੀਆਂ ਸੁਰਾਂ ਗਾਉਂਦਾ ਹੈ ਕਿ ਸੁਨਣ ਵਾਲੇ ਲੋਟ ਪੋਟ ਹੋ ਜਾਂਦੇ ਹਨ, ਇਸ ਦਾ ਸੁਰ ਤਾਲ ਵਾਰਸ ਤੋਂ ਵੱਖਰਾ ਹੈ ਪਰ ਸੁਆਦ ਉਸਤੋਂ ਘੱਟ ਨਹੀਂ । ਦੋਹੜੇ ਦੀ ਸੁਰ ਛੇੜ, ਆਦਮੀ ਕੀ ਪੰਛੀ ਵੀ ਮੁਰਛਾ ਕਰ ਦਿੰਦਾ ਹੈ । ਇਹ ਕਵੀ ਮਹਾਰਾਜਾ ਸਾਹਿਬ ਦਾ ਦਰਬਾਰੀ ਕਵੀ, ਹਾਂ ਜੀ ਜੇ ਹਾ ਮਹਾਰਾਜਾ ਸ਼ੇਰ, ਤੇਹਾ ਉਸਦਾ ਕਵੀ, ਇਸ ਦੇ ਨਾਲੋ ਨਾਲ ਹੀ ਇਕ ਹੋਰ ਟੈਲੀ ਹੈ ਜਿਸ ਦੇ ਗਿਰਦ ਵੀ ਸਿੱਖਾਂ ਦਾ ਜੱਥਾ ਹੈ, ਏਹ ਵੀ ਮੁਸਲਮਾਨ ਕਵੀ ਹੈ। ਬੈਂਤ ਪਕੇ ਲੋਕਾਂ ਨੂੰ ਮਸਤ ਕਰ ਦਾ, ਪਰ ਬੈਂਤ ਦਾ ਪੜਦਾ ਸਿਰ ਉੱਚਾ ਕਰ ਅਗਲੇ ਟੋਲੇ ਦੀ ਭੀੜ ਤੇ ਰੌਨਕ ਵੇਖ ਜੀ fਚ ਸੜਦਾ ਹੈ ਏਹ ਹੈ ਕਵੀ ਕਾਦਰ ਯਾਰ । ਏਧਰ ਤੇ ਏਹ, ਔਹ ਇਕ ਹੋਰ ਟੋਲਾ ਹੈ ਜਿਸ ਦੇ ਦਵਾਲੇ ਮੁਸਲਮਾਨਾਂ ਦੀ ਭੀੜ ਭਾੜ ਹੈ ਸਾਰੇ ਲੋਕ ਲੈਂਹਦੇ ਦੇ ਜਾਪਦੇ ਹਨ । ਕਵੀ ਵੀ ਸਾਦਾ ਜੇਹਾ ਨਾ ਬਹੜੀ ਸ਼ਾਨ ਨਾ ਵੱਡਾ ਮਾਨ । ਸੈਹਜ ਨਾਲ ਕਵਿਤਾ ਬਨਾਂਦਾ ਅਰ ਸੁਨਣ ਵਾਲਿਆਂ ਦੇ ਜੀ ਪਰਚਾ ਦਾ ਹੈ । ਮੌਲਵੀਆਂਵਗਰ ਬੈਂਡ ਪਕੇ ਸਮਝਦਾ ਹੈ । ਇਸਦਾ ਰੰਗ ਵੀ ਪੁਰਾਨਾ, ਖਵ ਦੇ ਇਸ ਸ਼ਰਨ ਵਿੱਚ ਕਿੱਥੋਂ ਆ ਗਿਆ, ਏਹ ਜੇ ਕਵੀ ਐਹਮਦਯਾਰ ॥ ਔਹ ਵੇਖੋ ! ਇੱਕ ਛੋਟੀ ਜੇਹੀ ਟੋਲੀ ਵਿੱਚ ਬੈਂਤ ਬਾਜ਼ੀ ਹੁੰਦੀ ਹੈ ਲੋਕੀ ਸੁਨ ਸੁਨ ਬੜੇ ਖੁਸ਼ ਹੁੰਦੇ ਹਨ । ਏਹ ਕੌਨ ਹੈ ਜੀ ? ਪੀਰ -੯੪