ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਪਨੀ ਮਾਂ ਦੇ ਪੇਟ ਵਿਚੋਂ ਈ “ਸੋਚ” (Imagination) ਨੂੰ ਲੈਕੇ ਜੰਮਦਾ ਹੈ। ਹਾਂ ਬਾਹਰਲੇ ਤਜਰਬੇ, ਮੁਸ਼ਾਹਦੇ (ਦਰਸ਼ਨਾਂ) ਆਦਿ ਨਾਲ ਵੀ ਸੋਚ ਵੱਧਦੀ ਹੈ, ਅਰ ਉਸਨੂੰ ਰਬੀ ਰਚਨਾਂ ਵੇਖ ਵੇਖ ਇਕ ਰੱਬੀ ਈ ਰੰਗ ਚੜਦਾ ਹੈ। ਹੁਨ ਕੋਈ ਪੁਛੇ ਜੀ ਏ ਸੋਚ ਕੀ ਬਲਾ ਹੈ, ਇਹ ਕਿਸਤਰਾਂ ਦੀ ਮਸ਼ੀਨ ਹੈ ਇਹ ਦੱਸਨਾ ਤੇ ਔਖਾ ਹੈ। ਹਾ, ਪਰ ਇਹ ਕੈਹ ਸਕਦੇ ਹਾਂ ਕਿ ਇਹ ਇਕ ਅਜੇਹੀ ਮਸ਼ੀਨ ਹੈ ਜਿਸ ਵਿਚ ਖਿਆਲ ਜਾ ਕੇ ਜਦ ਬਾਹਰ ਨਿਕਲਦਾ ਹੈ ਤਾਂ ਉਸ ਨੂੰ ਮਨੁੱਖੀ ਤਜਰਬੇ ਤੇ ਮੁਸ਼ਾਹਦੇ (ਦਰਸ਼ਨਾਂ ਦੀ) ਸਾਰ ਦਾ ਇਕ ਨਿਆਰਾ ਹੀ ਰੰਗ ਚੜ੍ਹਿਆ ਹੁੰਦਾ ਹੈ। ਕੁਲ ਤਜਰਬੇ ਤੇ ਰਚਨਾਂ ਦੇ ਦਰਸ਼ਨਾਂ ਦੇ ਅਕਸ ਸਾਡੇ ਦਮਾਗ਼ ਵਿਚ ਬੰਦ ਹੁੰਦੇ ਨੇ, ਜਦ ਇਕ ਖਿਆਲ ਸੋਚ ਦੀ ਮਸ਼ੀਨ ਵਿੱਚ ਪਾਇਆ ਜਾਂਦਾ ਹੈ ਤਾਂ ਸੋਚ ਏਸ ਭੰਡਾਰ ਵਿਚੋਂ, ਸੋਭਦੇ ਤੇ ਭਾਂਵਦੇ ਰੰਗਾਂ ਨਾਲ ਉਸ ਸਾਦੇ ਖਿਆਲ ਨੂੰ ਰੰਗ ਕੇ ਬਾਹਰ ਕੱਢਦੀ ਹੈ, ਜੋ ਸਭ ਨੂੰ ਚੰਗਾ ਲਗਦਾ ਹੈ।

ਹੁਨ ਸੋਚ ਤੇ ਹੋਈ ਰਬੀ, ਪਰ ਰੰਗਾਂ ਦਾ ਭੰਡਾਰ ਤੇ ਅਸਾਂ ਅਕੱਠਾ ਕਰਨਾ ਹੈ। ਇਸ ਕਰਕੇ ਕਵੀ ਲਈ ਜ਼ਰੂਰੀ ਹੈ ਜੋ ਰਚਨਾ ਦੇ ਰੰਗ ਵੇਖੇ। ਮਨੁਖੀ ਮਨ ਦੀਆਂ ਤ੍ਰੰਗਾਂ ਤੋਂ ਤਜਰਬਾਂ ਸਿੱਖੋ' ਇਕ ਵਗਦੀ ਨਦੀ ਦੀਆਂ ਲੈਹਰਾਂ ਨਾਲ ਲੈਹਰ ਬਨ ਕੇ ਵਗੇ ਇਕ ਭੌਰੇ ਨੂੰ ਫੁੱਲ ਦਵਾਲੇ ਵੇਖ ਅਪਨੇ ਮਨ ਨੂੰ ਉਸ ਸੁਹੱਪਨ ਦੇ ਗਿਰਦ ਭੌਰੇ ਵਾਂਗ ਫਰਾਏ। ਕੋਇਲ ਦੀ ਕੂਕ ਸੁਨ ਕਵੀ ਦੇ ਜੀ ਵਿਚ ਬਿਰਹਾਂ ਦੀ ਸਾਂਗ ਫਿਰ ਜਾਏ, ਅਪਣਾ ਸਜਨ ਯਾਦ ਆਏ। ਪੰਛੀਆਂ ਦੀ ਉਡਾਰੀ ਨਾਲ ਮਨ ਉਡਾਰੀ ਮਾਰੇ ਦਰਦ ਭਰੇ ਦੀ ਆਹ ਸੁਣਕੇ ਉਸ ਨੂੰ ਵੀ ਦਰਦ ਉਠੇ। ਬਸ ਕੀ ਕੁਦਰਤ ਦੀ ਤਾਰ ਨਾਲ ਸੁਰ ਜੜ ਜਾਏ। ਜਦ ਮਨ ਦੀ ਅਵਸਥਾ ਅਜੇਹੀ ਹੋ ਜਾਏ, ਜੀਕਨ ਇਕ ਰਾਗੀ ਦੀ ਸੁਰ ਸਾਜ਼ ਦੀ ਅਵਾਜ਼

-੧੪-