ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਮਨੁੱਖ ਦੇ ਮਨ ਵਿਚ ਖਿਆਲ ਤਾਂ ਪੈਦਾ ਹੋ ਜਾਂਦੇ ਨੇ ਅਰ ਇਕ ਛਿਨ ਪਲ ਲਈ ਹਰ ਇਕ ਮਨੁੱਖ ਹੈਰਾਨ ਵੀ ਹੋ ਜਾਂਦਾ ਹੈ, ਪਰ ਹਜ਼ਾਰ ਵਿਚੋਂ ਇਕ ਈ ਮਸਾਂ ਅਜੇਹਾ ਹੁੰਦਾ ਹੋਊ ਜਿਸ ਦੇ ਮਨ ਤੇ ਇਨ੍ਹਾਂ ਨਜ਼ਾਾਰਿਆਂ ਦਾ ਕੁਝ ਡੂੰਘਾ ਅਸਰ ਪੈਂਦਾ ਏ, ਤੇ ਜੋ ਇਸ ਖਿਆਲ ਨੂੰ ਸੋਚ ਨਾਲ ਰਲਾ ਕੇ ਦੂਜੇ ਮਨੁੱਖਾਂ ਦੇ ਮਨਾਂ ਤੇ ਉਸਦੇ ਅਕਸ ਨੂੰ ਪਾਨ ਦੀ ਹਿੰਮਤ ਕਰਦਾ ਹੈ। ਏਸ ਕਰਕੇ ਕੁਦਰਤ ਦੇ ਚਮਤਕਾਰੇ, ਸੁਹਪਨ ਦੇ ਨਜ਼ਾਰੇ, ਜੁੱਧ ਭੂਮੀ ਦੇ ਡੰਕਾਰੇ, ਮੌਤ ਤੇ ਜ਼ੁਲਮ ਦੇ ਦੁਖ ਭਰੇ ਹਾਉੜੇ, ਬਿਰਹਾਂ ਤੇ ਹਿਜਰ ਦੇ ਦਰਦ ਭਰੇ ਹਾਉਕੇ, ਗੁੱਸੇ ਤੇ ਬਦਲੇ ਦੀਆਂ ਕਚੀਚੀਆਂ, ਕਦੀ ਖੁਸ਼ੀ ਵਿਚ ਹਸਨਾ ਕਦੀ ਗ਼ਮੀ ਵਿਚ ਰੋਨਾ, ਕਿਧਰੇ ਸ਼ਿੰਗਾਰ, ਕਿਧਰੇ ਸਵਾਰ, ਕਿਧਰੇ ਯਾਰ ਦੀ ਉਡੀਕ, ਕਿਧਰੇ ਵਿਛੋੜੇ ਦਾ ਪਛਤਾਵਾ, ਕਿਧਰੇ ਮੇਲ, ਕਿਧਰੇ ਵਿਛੋੜਾ। ਏਹ ਸਭ ਗਲਾਂ ਇਕ ਕਵੀ ਦੇ ਮਨ ਤੇ ਹੀ ਆਪਨਾ ਪ੍ਰਭਾਉ ਜਾਂ ਅਸਰ ਰਖਦੀਆਂ ਹਨ, ਅਰ ਉਹ ਮਨ ਇਕ ਮੋਮ ਵਾਂਗੂੰ ਨਰਮ ਹੋਇਆ ਹੋਇਆ, ਇਨਾਂ ਨਾਜ਼ਕ ਤੋਂ ਨਾਜ਼ਕ ਤੇ ਸਖਤ ਤੋਂ ਸਖਤ ਖਿਆਲਾਂ ਦੇ ਨਕਸ਼ ਨੂੰ ਲੈਕੇ ਅਪਨੀ ਸੋਚ ਤੇ ਦਮਾਗ ਦੀ ਟਕਸਾਲ ਵਿਚ ਲੈਜਾ ਕੇ ਅਜੇਹਾ ਸਾਂਚਾਂ ਚਲਦਾ ਹੈ ਕਿ ਵੇਖਨ ਵਾਲੇ ਹੈਰਾਨ ਪਰੇਸ਼ਾਨ, ਕਿ ਹੈਂ! ਇਹ ਖਿਆਲ ਕਿਥੋਂ ਆਇਆ, ਅਸਮਾਨ ਦੀ ਟਾਕੀ ਲਈ ਜਾਂ ਪਤਾਲ ਦੀ ਖਾਨੋਂ ਕੱਢ ਲਿਆਇਆ। ਵਾਹ ਕਵੀਓ ਧੰਨ ਹੋ ਤੁਸੀਂ ਅਰ ਧੰਨ ਤੁਹਾਡੀ ਕਮਾਈ।

ਖਿਆਲ ਤਾਂ ਅਸਾਂ ਨੂੰ ਕੁਦਰਤ ਅਰ ਸਮੇਂ ਦੇ ਬਜ਼ਾਰ ਤੋਂ

ਮਿਲੇ, ਪਰ ਸੋਚ ਦੀ ਟਕਸਾਲ ਵਿਚ ਕੇਹੜੀ ਮਸ਼ੀਨ ਹੈ ਜੋ ਇਸ ਖਿਆਲ ਨੂੰ ਅਸਚਰਜ ਸਾਂਚੇ ਵਿਚ ਢਾਲ ਦੇਂਦੀ ਹੈ। ਇਹ ਮਸ਼ੀਨ ਰੱਬੀ ਦਾਤ ਹੈ। ਇਕ ਕਵੀ

੧੫