ਪੰਨਾ:ਕੇਸਰ ਕਿਆਰੀ.pdf/90

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੬. ਹੱਥ ਨ ਲਾਈਂ ਕਸੁੰਭੜੇ.

(ਕਾਫ਼ੀ)

੧. ਸੁਣ ਪਰਵਾਨਿਆਂ ! ਭੁਜ ਭੁਜ ਮਰਨਾ,
ਖੇਡ ਨਹੀਂ ਦਾਨਾਈ ਦੀ,
ਇਸ਼ਕ-ਝਨਾਂ ਦੀਆਂ ਲਹਿਰਾਂ ਫੜ ਫੜ,
ਤਾਕਤ ਨਹੀਂ ਅਜ਼ਮਾਈ ਦੀ ।

੨. ਮੁੜ ਮੁੜ ਪਰਦਾ ਪਰੇ ਹਟਾ ਨਾ,
ਸ਼ਰਾ ਅਦਬ ਦੀ ਨੂੰ ਹਥ ਪਾ ਨਾ,
ਕੱਚੀਆਂ ਤੰਦਾਂ ਬੰਨ੍ਹ ਬੰਨ੍ਹ ਮਟਕੀ
ਖੂਹ ਵਿਚ ਨਹੀਂ ਪਲਮਾਈ ਦੀ ।

੩. ਇਸ ਮਕਤਬ ਦਾ ਸਬਕ ਨਿਰਾਲਾ,
ਭੁਲ ਜਾਏ ਬਹੁਤਾ ਘੋਖਣ ਵਾਲਾ,
ਵਸਲ ਦੀਆਂ ਮਠਿਆਈਆਂ ਨਾਲੋਂ,
ਚੰਗੀ ਏ ਕੌੜ ਜੁਦਾਈ ਦੀ ।

੪. ਮਨਸੂਰੇ ਨੂੰ ਪੁਛ ਲੈ ਜਾ ਕੇ,
ਕੀ ਲਭਿਓ ਸੂ ਚਿਲਮਨ ਚਾ ਕੇ ?
ਮਿਲਦਿਆਂ ਸਾਰ ਸਲਾਮੀ ਮਿਲ ਗਈ,
ਇਸ ਸੂਰਤ-ਅਸਨਾਈ ਦੀ ।

-੫੯-