ਪੰਨਾ:ਕੇਸਰ ਕਿਆਰੀ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭. ਦੋਹੜਾ

ਜਿਉਂ ਜਿਉਂ
ਸਬਕ ਪੜ੍ਹਾਵੇਂ
ਮੁੱਲਾਂ !
(ਸਾਨੂੰ) ਪਿਛਲਾ ਭੁਲਦਾ ਜਾਵੇ,

ਚੜ੍ਹਿਆਂ ਸਾਣ
ਅਕਲ ਹੋਈ ਖੁੰਢੀ
(ਸਾਨੂੰ) ਭਰਮਾਂ ਦੇ ਵਿਚ ਪਾਵੇ ।

ਕਿਉਂ ਨਹੀਂ
ਇੱਕੋ ਅਲਫ ਰਟਾਂਦਾ,
(ਜਿਹਨੂੰ) ਸਾਰੀ ਦੁਨੀਆਂ ਵਾਚੇ,

ਨਵੀਆਂ ਨਵੀਆਂ
ਵੇਖ ਕਿਤਾਬਾਂ,
(ਮਤੇ) ਇਕ ਵੀ ਹੱਥ ਨ ਆਵੇ ।

-੪੬-