ਪੰਨਾ:ਕੇਸਰ ਕਿਆਰੀ.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫. ਜਦ ਮਰਦਾਂ ਨੂੰ ਜਚ ਜਾਏਗਾ,
ਮੁੱਲ ਧੁਰ ਦੀ ਸਾਥਣ ਨਾਰੀ ਦਾ,
ਸੰਗਲ ਟੁਟ ਜਾਊ ਗ਼ੁਲਾਮੀ ਦਾ,
ਵਿਦਯਾ ਦੇ ਨਾਲ ਸ਼ਿੰਗਾਰੀ ਦਾ,
ਲੜਨੋਂ ਕੁੜ੍ਹਨੋਂ ਇਕ ਪਾਸੇ ਹੋ,
ਛੋਹੇਗੀ ਕੰਮ ਉਸਾਰੀ ਦਾ,
ਜਣ ਜਣ ਕੇ ਜੋਧੇ ਦੇਸ਼-ਭਗਤ,
ਦਾਰੂ ਕਰਸੀ ਬੀਮਾਰੀ ਦਾ,
ਉਸ ਦੇ ਬਚੜੇ ਉਪਕਾਰ ਲਈ,
ਵਧ ਵਧ ਕੇ ਜਾਨ ਲੜਾਉਣਗੇ,
ਇਸ ਸਾਹਸਤ ਹੀਣੇ ਭਾਰਤ ਤੇ,
ਸਾਈਆਂ ! ...........

੬. ਜਦ ਘਰ ਤੋਂ ਸਬਕ ਆਜ਼ਾਦੀ ਦਾ,
ਪੜ੍ਹਿਆ ਤੇ ਗਿੜ੍ਹਿਆ ਜਾਵੇਗਾ,
ਜੀਉਂਦਾ ਰਹਿਣਾ ਜੋ ਲੋਚੇਗਾ,
ਜੀਉਣਾ ਦੇਣਾ ਭੀ ਚਾਹਵੇਗਾ,
ਜੋ ਅਪਣੇ ਪੈਰੀਂ ਉਭਰੇਗਾ,
ਦੂਜੇ ਨੂੰ ਨਾਲ ਉਠਾਵੇਗਾ,
ਦੁਖੀਏ ਦੀ ਆਂਦਰ ਤਪਦੀ ਤਕ,
ਸੁਖੀਏ ਦਾ ਦਿਲ ਘਬਰਾਵੇਗਾ,
ਤਾਕਤ ਵਾਲੇ ਕਮਜ਼ੋਰਾਂ ਨੂੰ,
ਫੜ ਫੜ ਕੇ ਪਾਰ ਲੰਘਉਣਗੇ,
ਇਸ ਸਾਹਸਤ ਹੀਣੇ ਭਾਰਤ ਤੇ,
ਸਾਈਆਂ ! .............

-੩੦-