ਪੰਨਾ:ਕੇਸਰ ਕਿਆਰੀ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਅੱਡੇ, ਘਾਟ, ਸਰਾਵਾਂ, ਡੇਰੇ,
ਕੋਈ ਨ ਆਏ ਰਾਹ ਵਿਚ ਤੇਰੇ ?
ਇਧਰ ਉਧਰ ਤੂੰ ਕੁਝ ਨਾ ਡਿੱਠਾ ?
ਮਿਲਿਆ ਕੋਈ ਨ ਚਸ਼ਮਾ ਮਿੱਠਾ ?
ਜਿੱਥੇ ਬੈਠ ਥਕੇਵਾਂ ਲਹਿੰਦਾ,
ਔਂਦਾ ਕੋਈ ਸਰੂਰ,
ਰਾਹੀਆ ! ਤੇਰੀ ਮਜ਼ਲ ਹੈ ਕਿੰਨੀ ਦੂਰ ?

੪. ਅਗਲਾ ਰਾਹ ਹੁਣ ਨਵਾਂ ਬਣਾ ਲੈ,
ਸਦ ਸਦ ਰਾਹੀ ਮੇਲਾ ਲਾ ਲੈ,
ਹਸਦਾ ਅਤੇ ਹਸਾਂਦਾ ਜਾਈਂ,
ਨਾਲ ਦਿਆਂ ਦਾ ਭਾਰ ਵੰਡਾਈਂ,
ਤੁਰਦਿਆਂ ਜੀ ਪਰਚਾਈ ਜਾਣਾ,
ਰਾਹੀਆਂ ਦਾ ਦਸਤੂਰ,
ਰਾਹੀਆ ! ਤੇਰੀ ਮਜ਼ਲ ਹੈ ਕਿੰਨੀ ਦੂਰ ?

੨੫