ਪੰਨਾ:ਕੇਸਰ ਕਿਆਰੀ.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧. ਦੋਹੜਾ.

ਛਡ ਤ੍ਰਿੰਞਣ,
ਕਰ ਸੁੰਞਾ ਵਿਹੜਾ
ਤੁਰ ਤੁਰ ਜਾਵਣ ਸਈਆਂ,

ਇਕ ਗਈਆਂ,
ਇਕ ਡੋਲੇ ਚੜ੍ਹੀਆਂ,
ਇਕ ਦਾਜ ਸਮੇਟਣ ਪਈਆਂ,

ਅਸਾਂ ਭਿ ਜਾਣਾ,
ਢੋਲਣ ਆਇਆਂ,
ਪਰ ਚਰਖਾ ਕਿਉਂ ਚਾਈਏ ?

ਓਨੀਆਂ ਤੰਦਾਂ ਆਪਣੀਆਂ ਨੇ,
ਜਿੰਨੀਆਂ ਕੱਤੀਆਂ ਗਈਆਂ ।

-੧੫-