ਪੰਨਾ:ਕੇਸਰ ਕਿਆਰੀ.pdf/38

ਇਹ ਸਫ਼ਾ ਪ੍ਰਮਾਣਿਤ ਹੈ

੬. ਅੰਦਰ ਦਾ ਚੋਰ

(ਕਾਫ਼ੀ ਕੱਵਾਲੀ)

ਅੰਦਰ ਵਸਦਾ ਚੋਰ
ਨੀ ! ਮੇਰੇ ਅੰਦਰ ਵਸਦਾ । ਟੇਕ ।

ਨਾ ਬੋਲੇ, ਨਾ ਬੋਲਣ ਦੇਵੇ, ਧੜਕੇ ਜ਼ੋਰ ਜ਼ੋਰ ਨੀ ! ਮੇਰੇ…
ਪੰਡਤ ਮੁੱਲਾਂ ਨੂੰ ਸ਼ਹਿ ਦੇ ਦੇ, ਰੋਜ਼ ਕਰਾਵੇ ਸ਼ੋਰ, ਨੀ ! ਮੇਰੇ…

ਸ਼ਰਾ ਧਰਮ ਦੀਆਂ ਦੇਣ ਦੁਹਾਈਆਂ, ਅੰਦਰੋਂ ਮਤਲਬ ਹੋਰ, ਨੀ !
ਹੁਸਨ ਤੋਂ ਸਦਕੇ ਹੋਣ ਨ ਦੇਂਦੇ, ਇਸ਼ਕ ਨੂੰ ਕਰਨ ਟਕੋਰ, ਨੀ !
ਸਈਓ ! ਸਾਨੂੰ ਕੁਝ ਨਾ ਆਖੋ, ਛਡ ਦਿਓ ਲੰਮੀ ਡੋਰ, ਨੀ !
ਵਾਗ ਲਗਾਮ ਨ ਜਾਏ ਸੰਭਾਲੀ, ਇਸ਼ਕ ਮੇਰਾ ਮੂੰਹਜ਼ੋਰ, ਨੀ !
ਹੁਸਨ ਮੇਰੇ ਹਰਜਾਈ ਦੇ ਨੇ, ਕੀਤੀ ਨਿਗਹ ਚਕੋਰ, ਨੀ !
ਤਰਬ ਤਰਬ ਵਿਚ ਗੂੰਜ ਉਸੇ ਦੀ ਘਟ ਘਟ ਵਿਚ ਘਨਘੋਰ, ਨੀ !
ਕਾਂਸ਼ੀ ਕਾਬਾ ਕੋਈ ਨ ਸੁਝਦਾ, ਆਇਆ ਐਸਾ ਲੋਰ, ਨੀ !

ਮੇਰੇ ਅੰਦਰ ਵਸਦਾ ।