ਪੰਨਾ:ਕੇਸਰ ਕਿਆਰੀ.pdf/218

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੨. ਦੋਹੜਾ.

ਨਜ਼ਰ-ਫ਼ਰੇਬ
ਪਰੀਤਮ ਬਣ ਗਿਆ,
ਨਾ ਲੱਭਾ, ਨਾ ਡਿੱਠਾ ।

ਜਿਸ ਨੂੰ ਪੁਛਿਆ,
ਓਹੋ ਆਖੇ,
ਮਿੱਠਾ,
ਮਿੱਠਿਓਂ ਮਿੱਠਾ ।

ਐਡੇ ਸੋਹਣੇ
ਦਿਲਬਰ ਦੇ ਜੇ,
ਅੱਖੀਆਂ ਕੰਨ ਵੀ ਦਿਸਦੇ,

ਤਰਲਾ ਪਾ,
ਪੁੰਝਵਾ ਤੇ ਲੈਂਦੇ,
ਕਾਲਾ ਕੀਤਾ ਚਿੱਠਾ ।

-੧੮੭-