ਪੰਨਾ:ਕੇਸਰ ਕਿਆਰੀ.pdf/202

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫. ਇਹ ਦੁਨੀਆਂ ਤੇ ਨਹੀਂ ਸੀ ਮਾੜੀ,
ਅਸਾਂ ਦੁਹਾਂ ਨੇ ਸ਼ਾਨ ਵਿਗਾੜੀ,
ਸਿਰ ਸਾਡੇ ਵਿਚ ਘੂਕੀ ਚਾੜ੍ਹੀ,
ਪਾ ਕੇ ਕਿਸੇ ਤਵੀਤ, ਬਿਰਾਦਰ !
ਤੇਰੀ ਮੇਰੀ ਪ੍ਰੀਤ ।

੬. ਆ, ਹੁਣ ਵੀ ਕੁਝ ਰੱਬ ਤੋਂ ਡਰੀਏ,
ਚੰਗੇ ਭਲੇ, ਕਿਉਂ ਖਹਿ ਖਹਿ ਮਰੀਏ ?
ਮਤਲਬ ਦੀ ਕੋਈ ਗਲ ਵੀ ਕਰੀਏ,
ਉਮਰ ਚਲੀ ਹੈ ਬੀਤ, ਭਰਾਵਾ !
ਤੇਰੀ ਮੇਰੀ ਪ੍ਰੀਤ ।

੭. ਜਾਣ ਜਾਣ ਜੋ ਛੇੜਾਂ ਛੇੜੇ,
ਉਸਦਾ ਝਗੜਾ ਕੌਣ ਨਿਬੇੜੇ ?
ਗਲ ਪਾ ਲਏ ਰਾਹ ਜਾਂਦੇ ਝੇੜੇ,
ਅੰਦਰੋਂ ਸੀ ਬਦਨੀਤ, ਸਜਨ ਜੀ !
ਤੇਰੀ ਮੇਰੀ ਪ੍ਰੀਤ ।

੮. ਉਠ ਖਾਂ, ਰਲ ਕੇ ਜੱਫੀਆਂ ਪਾਈਏ,
ਵਾ ਵਗਦੀ ਵਲ ਮੂੰਹ ਪਰਤਾਈਏ,
ਚੌੜਾਂ ਛੱਡੀਏ, ਟੁਕੜਾ ਖਾਈਏ,
ਗਾਈਏ ਸਾਂਝੇ ਗੀਤ, ਬਿਰਾਦਰ !
ਤੇਰੀ ਮੇਰੀ ਪ੍ਰੀਤ ।

-੧੭੧-