ਪੰਨਾ:ਕੇਸਰ ਕਿਆਰੀ.pdf/198

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨. ਰੰਗਤ ਲਿਆਇਆ ਸਬਰ ਤੇਰਾ,
ਜੁਗ ਨਵਾਂ ਪਲਟਾਇਆ,
ਖਿੜਕੀ ਤੇਰੀ ਨੂੰ, ਵਾ ਨੇ-
ਧੱਕਾ ਮਾਰ ਕੇ ਖਿਸਕਾਇਆ ।
ਪਹੁਪੰਧ ਹੋ ਗਏ ਮੋਕਲੇ,
ਹੁਣ ਬਹਿ ਕੇ ਖੰਭ ਸੁਆਰ ਲੈ,
ਫੁੱਲਾਂ ਦੇ ਗਲ ਮਿਲ ਚਹਿਕ ਲੈ,
ਅਰਸ਼ੀ ਉਡਾਰੀ ਮਾਰ ਲੈ ।
ਗਾ ਗਾ ਕੇ ਗੀਤ ਸੁਹਾਉਣੇ,
ਗੁੰਜਾਰ ਦੇ ਸੰਸਾਰ ਨੂੰ,
ਬਾਹਰ ਨਿਕਲ ਕੇ ਵਲਗਣੋਂ,
ਜੀਵਾ ਲੈ ਸਵੈ ਸਤਿਕਾਰ ਨੂੰ ।
ਪਰ ਬੋਲ ਬੋਲੀ ਓਪਰੀ,
ਵੱਟਾ ਨ ਲਾਵੀਂ ਸ਼ਾਨ ਨੂੰ,
ਪੰਜਾਬ ਦੀ ਰਾਣੀ ਰਹੀਂ,
ਵਿਸਰੀਂ ਨ ਹਿੰਦੁਸਤਾਨ ਨੂੰ ।

-੧੬੭-