ਪੰਨਾ:ਕੇਸਰ ਕਿਆਰੀ.pdf/178

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੫. ਦੋਹੜਾ.

ਅੰਦਰ ਵੜ ਵੜ ਡੁਸਕਦਿਆ !
(ਤੂੰ) ਕੀ ਗਲ ਪਾ ਲਏ ਝੇੜੇ ?

ਲੰਮੀਆਂ ਮਜ਼ਲਾਂ (ਦੇ) ਲੰਮੇ ਗੇੜੇ,
(ਤੈਥੋਂ) ਜਾਣੇ ਨਹੀਂ ਨਿਬੇੜੇ ।

ਉਠ, ਚਲ ਬਹੀਏ, ਇੱਕਲਵਾਂਜੇ,
(ਜਿਥੇ) ਪਹੁੰਚ ਨ ਸਕਣ ਬਖੇੜੇ ।

ਪਿਛਾਂਹ ਅਗਾਂਹ ਦੀਆਂ ਰਹਿਣ ਨ ਝਾਕਾਂ,
(ਤੈਨੂੰ) ਦੋਵੇਂ ਜਾਪਣ ਨੇੜੇ ।

-੧੪੭-