ਪੰਨਾ:ਕੇਸਰ ਕਿਆਰੀ.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਕੰਦਰ ਦੀ ਤਲੀ ਖ਼ਾਲੀ,
ਕਹੀ ਜਾਂਦੀ ਸੀ ਖ਼ਲਕਤ ਨੂੰ,
ਨ ਦੇਵੇ ਸਾਥ, ਤੁਰਦੀ ਵਾਰ,
ਦੌਲਤ ਕਾਮਯਾਬਾਂ ਦੀ ।

ਹਰੇ ਹੋਏ ਪਾਂਡਵਾਂ ਦੇ ਦਿਨ-
ਫਿਰੇ ਤਕ ਕੇ, ਕਜ਼ਾ ਕੂਕੀ,
ਏ ਸ਼ਾਹੀ ਭੀ, ਬਣੀ ਰਹਿ ਜਾਇਗੀ-
ਜ਼ੀਨਤ ਕਿਤਾਬਾਂ ਦੀ ।

ਹੁਸਨ ਤੇ ਇਸ਼ਕ ਦੀਆਂ ਛੇੜਾਂ,
ਖੜੀ ਤਕਦੀਰ ਤਕਦੀ ਸੀ,
ਉਡੇਗੀ ਖ਼ਾਕ, ਓੜਕ ਨੂੰ,
ਦੁਹਾਂ ਖ਼ਾਨਾਖ਼ਰਾਬਾਂ ਦੀ ।

ਮੈਂ ਜ਼ਾਹਿਦ-ਰਿੰਦ, ਦਾਨਾ-ਮੂੜ੍ਹ,
ਸੂਫ਼ੀ-ਮਸਤ ਸਭ ਕੁਝ ਜੇ,
ਨ ਫੋਲੋ ਦੋਸਤੋ ! ਬੁਚਕੀ-
ਮੇਰੇ ਐਬਾਂ ਸਵਾਬਾਂ ਦੀ ।

-੧੧੯-