ਪੰਨਾ:ਕੇਸਰ ਕਿਆਰੀ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫. ਜੇ ਚੋਲਾ ਵਟਾ ਕੇ ਨਹੀਂ ਮੂੰਹ ਵਿਖਾਣਾ,
ਮੈਂ ਕਰਨਾ ਹੈ ਕੀ ਸੁਰਗ ਪਾਟਾ ਪੁਰਾਣਾ,
ਮੈਂ ਸੁੱਤੀ ਹੋਈ ਫਿਰ ਉਠਾਲੀ ਏ ਦੁਨੀਆਂ,
ਮੇਰੀ ਤੇ ਜਹਾਨੋਂ ਨਿਰਾਲੀ ਏ ਦੁਨੀਆਂ ।

੬. ਮੈਂ ਮੁਕਤੀ ਭੀ ਛੱਡੀ ਅਜ਼ਾਦੀ ਦਾ ਸਦਕਾ,
ਸੁਨੇਹਾ ਹੈ ਇਹ ਤੇ ਨਵੀਂ ਜ਼ਿੰਦਗੀ ਦਾ,
ਜਵਾਨਾਂ ਨੇ ਮਰ ਮਰ ਕੇ ਭਾਲੀ ਏ ਦੁਨੀਆਂ,
ਮੇਰੀ ਤੇ ਜਹਾਨੋਂ ਨਿਰਾਲੀ ਏ ਦੁਨੀਆਂ ।

੭. ਇਦ੍ਹੇ ਕੋਲੋਂ ਕਮਜ਼ੋਰ ਡਰਦੇ ਨੇ ਐਵੇਂ,
ਹਕੀਕਤ ਨੂੰ ਬਦਨਾਮ ਕਰਦੇ ਨੇ ਐਵੇਂ,
ਅਸਲ ਵਿਚ ਤੇ ਡਾਢੀ ਸੁਖਾਲੀ ਏ ਦੁਨੀਆਂ,
ਮੇਰੀ ਤੇ ਜਹਾਨੋਂ ਨਿਰਾਲੀ ਏ ਦੁਨੀਆਂ ।

੮. ਕੋਈ ਲਏ ਉਡਾਰੀ, ਸਹਾਰਾ ਦਿਆਂਗਾ,
ਚੜ੍ਹੇ ਪੀਂਘ ਤੇ, ਮੈਂ ਹੁਲਾਰਾ ਦਿਆਂਗਾ,
ਅਕਾਸ਼ੋਂ ਉਚੇਰੀ ਬਹਾਲੀ ਏ ਦੁਨੀਆਂ,
ਮੇਰੀ ਤੇ ਜਹਾਨੋਂ ਨਿਰਾਲੀ ਏ ਦੁਨੀਆਂ ।

-੯੭-