ਪੰਨਾ:ਕੇਸਰ ਕਿਆਰੀ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਅਸਾਂ ਦੁਹਾਂ ਸਨ ਪ੍ਰੀਤਾਂ ਲਾਈਆਂ,
ਕੱਠਿਆਂ ਰਹਿਣ ਦੀਆਂ ਪਕਿਆਈਆਂ,
ਬਹਿ ਕੇ ਸਵ੍ਹਾਂ ਸੁਗੰਧਾਂ ਪਾਈਆਂ,
ਰਬ ਨੂੰ ਰਖ ਵਿਚਕਾਰ
ਪਿਆਰੀ !
ਤੇਰਾ ਮੇਰਾ ਪਿਆਰ ।

੪. ਰਾਹ ਸੀ ਸਾਡਾ ਬਹੁਤ ਉਖੇਰਾ,
ਤਕ ਤਕ ਜੀ ਕੰਬਦਾ ਸੀ ਮੇਰਾ,
ਪਰ ਤੂੰ ਕਰ ਕੇ ਭਾਰਾ ਜੇਰਾ,
ਚੁਕ ਲਿਆ ਸਿਰ ਤੇ ਭਾਰ
ਪਿਆਰੀ !
ਤੇਰਾ ਮੇਰਾ ਪਿਆਰ ।

੫. ਸਾਂਝੀ ਦੁਨੀਆਂ ਅਸਾਂ ਵਸਾਈ,
ਹਸਦਿਆਂ ਰਸਦਿਆਂ ਮਜ਼ਲ ਮੁਕਾਈ,
ਰਾਹ ਵਿਚ ਆਈ ਜੋ ਕਠਨਾਈ,
ਲੰਘ ਗਏ ਹੰਭਲੇ ਮਾਰ
ਪਿਆਰੀ !
ਤੇਰਾ ਮੇਰਾ ਪਿਆਰ ।

੬. ਆ, ਹੁਣ ਬਹਿ ਕੇ ਰੌਣਕ ਲਾਈਏ,
ਏਥੇ ਈ ਨਵਾਂ ਬਹਿਸ਼ਤ ਬਣਾਈਏ,
ਕੱਠੇ ਕਰ ਕੇ ਆਂਢ ਗੁਆਂਢੀ,
ਕਰੀਏ ਮੌਜ ਬਹਾਰ,
ਪਿਆਰੀ !
ਤੇਰਾ ਮੇਰਾ ਪਿਆਰ ।

-੮੭-