ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/17

ਇਹ ਸਫ਼ਾ ਪ੍ਰਮਾਣਿਤ ਹੈ

(੧੦)

"ਇਕ ਪਲ ਜੁਦਾ ਨ ਥੀਂਦੀਆਂ ਮੈਂ ਕਿੱਥੇ ਜਾਵਾਂ
****
ਪੂਣੀ ਪੂਣੀ ਕੱਤਕੇ ਮੈਂ ਛੱਲੀ ਕੀਤੀ,
ਆਇ ਪਈ ਬਦਖੋਇੜੀ ਉਨ ਘੂੰਦਰ ਦੀਤੀ।
ਕੌਡੀ ਕੌਡੀ ਜੋੜਕੇ ਮੈਂ ਪੈਸਾ ਕੀਤਾ,
ਦੂਜੀ ਨੇ ਆ ਅੰਦਰੋਂ ਰੱਖਿਆ ਕਢ ਲੀਤਾ।
ਟਕਾ ਟਕਾ ਮੈਂ ਜੋੜਕੇ ਇਕ ਕੀਆ ਰੁਪਈਆ,
ਇੱਕ ਇਵੇਹੀ ਆ ਪਈ ਉਹ ਕਢ ਲੈ ਗਈਆ,
ਮਿੱਠੀ ਲੱਤੇ ਲੁੱਟੀਆਂ ਮੈਂ ਖਬਰ ਨ ਪਾਈ,
ਕਿਸਨੂੰ ਆਖਾਂ ਕੂਕ ਕੇ ਮੈਂ ਰੱਬ ਗਵਾਈ।
ਜੇ ਆਹੀ ਕੁਝ ਸੰਜਿਆ ਸੋ ਸਭ ਗਵਾਇਆ।



ਇਨ੍ਹਾਂ ਤੁਕਾਂ ਵਿਚ ਬੁਰੀਆਂ ਆਦਤਾਂ ਦੇ ਰੋਣੇ ਹਨ, ਜੋ ਕਰਦੇ ਕਰਦੇ
ਸੁਭਾ ਬਣ ਜਾਂਦੀਆਂ ਹਨ, ਤੇ ਸੁਭਾ ਤੋਂ ਆਪਣੇ ਆਪ ਤੇ ਹਾਵੀ ਹੋ ਕੇ
ਮਨ ਤੇ ਸਵਾਰ ਹੋ ਜਾਂਦੀਆਂ ਹਨ, ਫੇਰ ਕੱਢੋ ਤਾਂ ਨਿਕਲਦੀਆਂ ਨਹੀਂ।
"'੨."'ਇਨ੍ਹਾਂ ਤੁਕਾਂ ਵਿਚ ਉਨਾਂ ਮੇਲਾਂ ਵਲ ਇਸ਼ਾਰਾ ਹੈ ਜਿਨ੍ਹਾਂ ਦੀ
ਸੁਹਬਤ ਵਿੱਚ ਨਾਮ ਵਿੱਸਰ ਜਾਂਦਾ ਹੈ, ਧਿਮਰਨ ਵਾਲੇ ਲਈ ਜਿਸ
ਮੇਲ ਜਿਸ ਕਾਰਨ ਨਾਲ ਨਾਮ ਵਿੱਸਰੇ ਉਹ ਸਭ ਕਸੰਗ ਹੈ, ਦੱਸਿਆ
ਇਹ ਹੈ ਕਿ ਜਦ ਸਿਮ੍ਰਨ ਦਾ ਜਤਨ ਕਰੀਦਾ ਹੈ, ਕੁਛ ਰਸ ਪੈਂਦਾ ਹੈ ਤਾਂ
ਕਿਸੇ ਕੁਸੰਗੀ ਦਾ ਮੇਲ, ਕਿਸੇ ਬੁਰੀ ਆਦਤ ਦਾ ਝੱਸ, ਪਿਛਲੇ ਕਰਮਾਂ
ਦਾ ਕੋਈ ਗੇੜ ਆ ਕੇ ਵਿਘਨ ਪਾ ਦੇਂਦਾ ਹੈ।