ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/15

ਇਹ ਸਫ਼ਾ ਪ੍ਰਮਾਣਿਤ ਹੈ

(੭)

ਚੁਣ ਚੁਣ ਮੈਨੂੰ ਖਾਂਦੀਆਂ ਪਰ ਤਿੱਖੀਆਂ ਸੂਲੋਂ।
****
ਨੀ ਅੰਬੜ ਮੇਰੀਏ! ਏ ਖੋਆਂ ਬੁਰੀਆਂ!
ਝੁੁੱੱਗਾ ਝਾਹਾ ਲੁੱਟਕੇ ਮੈਂ ਕੰਗਲੀ ਕਰੀਆਂ,
ਬੈਠਣ ਜੋਗੀ ਮੈਂ ਨਹੀਂ ਕਿੱਥੇ ਮੈਂ ਜਾਵਾਂ?
ਕੀਕਰ ਛੁੱਟਾਂ ਇਨ੍ਹਾਂ ਤੋਂ ਭੁੱਲਾਂ ਬਖਸ਼ਾਵਾਂ?
ਕੰਤ ਮੇਰਾ ਉਸ਼ਨਾਕ ਹੈ ਏ ਅਤ ਵਿਕਰਾਲੀ,
ਪਾਸ ਪਹੁੰਚਨਾ ਦੂੂਰ ਹੈ ਇਨ ਹੁੰਦਿਆਂ ਨਾਲੀ,
ਹੋਇ ਨਿਮਾਣੀ ਢਹ ਪਵਾਂ ਭੁੱਲਾਂ ਬਖਸ਼ਾਵਾਂ!
ਸੰਗ ਇਨ੍ਹਾਂ ਦੇ ਹੁੰਦਿਆਂ ਕਿਹੁ ਅੰਦਰ ਜਾਵਾਂ,
ਪਾਰਬ੍ਰਹਮ ਮਿਰਾ ਕੰਤ ਹੈ ਮੈਂ ਹਾਂ ਬ੍ਰਹਮਾਣੀ,



੧ ਮੰਦੇ ਕਰਮਾਂ ਨਾਲ ਜੋ ਸੁਭਾ ਮੰਦੇ ਬਣਾਏ, ਉਹ ਪਛਤਾਵੇ ਤੇ ਅਪਨੇ
ਆਪ ਨੂੰ ਉਲ੍ਹਾਮੇ ਦੀ ਸੂਰਤ ਧਾਰਕੇ ਜੀ ਨੂੰ ਖਾਂਦੇ ਹਨ, ਇਹੋ ਸਭ ਤੋਂ
ਬੁਰਾ ਨਰਕ ਹੈ। ੨. ਸੁੰਦਰ, ਬਾਂਕਾ। ੩. ਮੇਰੀਆਂ ਮੰਦੀਆਂ ਆਦਤਾਂ
ਜੋ ਸੁਰਤ ਵਿਚ ਸਿੰਜਰ ਚੁਕੀਆਂ ਹਨ। ੪. ਏਹ ਅਭਲਾਖਾ ਉੱਤਮ
 ਹੈ, ਅਗਲੀ ਤੁਕ ਵਿਚ ਦੱਸੀ ਗਲ ਸ਼ੰਕਾ ਪਾਂਦੀ ਹੈ। ੫. ਇਹ ਸੰਕਾ
 ਪੈਂਦੀ ਹੈ ਕਿ ਬਦਖੋਆਂ ਦੇ ਹੁੰਦਿਆਂ ਕੀਕੂੰ ਬਖਸ਼ੀ ਜਾਸਾਂ। ੬. ਠਾਕਰ
ਹਮ ਪਤੀ ਹੈ, ਮੈਂ ਉਸ ਦੀ ਦਾਸੀ ਚੇਰੀ ਹਾਂ। ਪਰ ਬਦਖੋਆਂ ਦੇ
ਕਾਰਣ ਮੈਂ ਬ੍ਰਹਮਾਣੀ ਨਹੀਂ ਰਹੀ,