ਪੰਨਾ:ਕੂਕਿਆਂ ਦੀ ਵਿਥਿਆ.pdf/95

ਇਹ ਸਫ਼ਾ ਪ੍ਰਮਾਣਿਤ ਹੈ

ਸੰਮਤ ੧੯੨੪ ਦੀ ਦੀਵਾਲੀ

੯੧

ਸਭ ਤੋਂ ਪਹਿਲਾਂ ਆਪ ਦਰਬਾਰ ਸਾਹਿਬ ਹਾਜ਼ਰ ਹੋਏ ਜਿੱਥੋਂ ਕਿ ਆਪ ਨੂੰ ਇਕ ਦੁਸ਼ਾਲਾ ਤੇ ਦਸਤਾਰ ਸਿਰੋਪਾਉ ਵਜੋਂ ਮਿਲੇ। ਇਸੇ ਤਰ੍ਹਾਂ ਝੰਡੇ-ਬੰਗੇ ਤੋਂ ਦੁਪੱਟਾ ਤੇ ਦਸਤਾਰ ਅਤੇ ਬਾਬਾ ਅਟੱਲ ਤੋਂ ਕੱਢੀ ਹੋਈ ਕਿਨਾਰੀ ਵਾਲਾ ਦੁਪੱਟਾ ਤੇ ਦਸਤਾਰ ਮਿਲੇ। ਇਨ੍ਹੀਂ ਥਾਈਂ ਦਸਤੂਰ ਅਨੁਸਾਰ ਅਰਦਾਸ ਭੀ ਕਰ ਦਿੱਤੀ ਗਈ।

ਇਸ ਤੋਂ ਬਾਦ ਆਪ ਅਕਾਲ ਤਖਤ ਹਾਜ਼ਰ ਹੋਏ ਅਤੇ ਦੋ ਰੁਪਏ ਭੇਟਾ ਕੀਤੇ, ਜੋ ਪ੍ਰਵਾਨ ਕਰ ਲਏ ਗਏ। ਪਰ ਅਕਾਲ ਤਖਤ ਉੱਤੇ ਅਰਦਾਸ ਕੇਵਲ ਉਨ੍ਹਾਂ ਦੀ ਹੀ ਹੋ ਸਕਦੀ ਹੈ ਜੋ ਸਿੱਖੀ ਵਿਚ ਪੂਰਨ ਹੋਣ। ਇਸ ਲਈ ਓਬੇ ਦੇ ਪੁਜਾਰੀ ਸਿੰਘ ਨੇ ਭਾਈ ਰਾਮ ਸਿੰਘ ਉਤੇ ਕੁਝ ਇਤਰਾਜ਼ ਕੀਤੇ ਤੇ ਉਨ੍ਹਾਂ ਲਈ ਅਰਦਾਸ ਕਰਨੋਂ ਨਾਂਹ ਕਰ ਦਿੱਤੀ।

ਇਨਸਪੇੈਕਟਰ ਨਰਾਇਣ ਸਿੰਘ ਦਾ, ਜੋ ਉਸ ਵੇਲੇ ਭਾਈ ਰਾਮ ਸਿੰਘ ਦੇ ਨਾਲ ਸੀ, ਬਿਆਨ ਹੈ ਕਿ ਪੁਜਾਰੀ ਸਿੰਘਾਂ ਨੇ ਭਾਈ ਰਾਮ ਸਿੰਘ ਨੂੰ ਦੋ ਵਾਰੀ ਆਖਿਆ ਸੀ ਕਿ ਜੇ ਉਹ ਆਪਣੀਆਂ ਨਵੀਆਂ ਕਾਢਾਂ ਛੱਡ ਦੇਣ ਤੇ ਤਨਖਾਹ ਲੁਆਉਣ ਤਾਂ ਅਰਦਾਸਾ ਕਰ ਦਿੱਤਾ ਜਾਏਗਾ, ਪਰ ਭਾਈ ਰਾਮ ਸਿੰਘ ਨੇ ਨਾਂਹ ਕਰ ਦਿੱਤੀ। ਇਸ ਲਈ ਪੁਜਾਰੀ ਸਿੰਘਾਂ ਨੇ ਅਰਦਾਸ ਨਾ ਕੀਤੀ।

੨੮ ਅਕਤੂਬਰ ਨੂੰ ਭਾਈ ਰਾਮ ਸਿੰਘ ਫਿਰ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਏ। ਪਰ ਇਸ ਦਿਨ ਉਹ ਚੁਪ-ਚਾਪ ਹੀ ਗਏ। ਜਿਸ ਵੇਲੇ ਅੰਦਰ ਲੰਘ ਰਹੇ ਸਨ ਤਾਂ ਇਕ ਪੋਲੀਸ ਸਾਰਜੈਂਟ ਨੇ ਪੰਜਾਹ ਤੋਂ ਵਧ ਨਾਲ ਜਾਣ ਵਾਲਿਆਂ ਨੂੰ ਰੋਕ ਦਿੱਤਾ। ਇਸ ਪਰ ਭਾਈ ਲੱਖਾ ਸਿੰਘ ਨੂੰ, ਜੋ ਜ਼ਰਾ ਤੇਜ਼ ਤਬੀਅਤ ਸੀ, ਰੱਸਾ ਚੜ ਗਿਆ ਤੇ ਉਸ ਨੇ ਸਾਰਜੈਂਟ ਨੂੰ ਗਾਲ ਕੱਢ ਦਿੱਤੀ। ਇਬਰਾਹੀਮ ਖ਼ਾਨ ਇੰਸਪੈਕਟਰ ਨੇ ਝੱਟ ਭਾਈ ਲੱਖਾ ਸਿੰਘ ਨੂੰ ਹੋਸ਼ ਲਿਆ ਦਿੱਤੀ, ਜਿਸ ਪਰ ਭਾਈ ਰਾਮ ਸਿੰਘ ਨੇ ਲੱਖਾ ਸਿੰਘ ਦੀ