ਪੰਨਾ:ਕੂਕਿਆਂ ਦੀ ਵਿਥਿਆ.pdf/83

ਇਹ ਸਫ਼ਾ ਪ੍ਰਮਾਣਿਤ ਹੈ

ਆਨੰਦਪੁਰ ਦਾ ਹੋਲਾ

੭੯

ਕਰਨ ਲਈ ਡਟਿਆ ਹੋਇਆ ਸੀ ਤੇ ਇਸੇ ਮਨਸ਼ਾ ਨਾਲ ਆਇਆ ਸੀ।

ਇਸੇ ਦਿਨ ੨੦ ਮਾਰਚ ੧੯੬੭ ਨੂੰ ਭਾਈ ਰਾਮ ਸਿੰਘ ਨੇ ਗੁਰਦੁਆਰਾ ਕੇਸਗੜ੍ਹ ਦੇ ਪੁਜਾਰੀਆਂ ਨੂੰ ਗੁਰਮੁਖੀ ਵਿਚ ਇਕ ਚਿੱਠੀ ਲਿਖੀ ਕਿ ਤੁਸੀਂ ਮੇਰਾ ਅਰਦਾਸਾ ਜੂ ਨਹੀਂ ਕੀਤਾ, ਕੀ ਤੁਸੀਂ ਮੈਨੂੰ ਗੁਰੂ ਕਾ ਸਿਖ ਨਹੀਂ ਸਮਝਦੇ? ਨਾਲ ਹੀ ਇਹ ਭੀ ਲਿਖਿਆ ਕਿ ਮੈਂ ਤੁਹਾਡੇ ਅਰਦਾਸੇ ਦੀ ਪ੍ਰਵਾਹ ਨਹੀਂ ਕਰਦਾ, ਗੁਰੂ ਕਾ ਸਿਖ ਓਹ ਹੈ, ਜਿਸ ਨੂੰ ਹਉਮੈਂ ਨਹੀਂ ਹੈ। ਪੁਜਾਰੀਆਂ ਨੇ ਇਸ ਦਾ ਲਿਖਤੀ ਉਤਰ ਤਾਂ ਕੋਈ ਨਾ ਦਿੱਤਾ ਪਰ ਜ਼ਬਾਨੀ ਕਹਿ ਭਜਿਆਂ ਕਿ ਚੂੰਕਿ ਗੁਰੂ ਕੇ ਖਾਲਸੇ ਤੇ ਕੂਕਿਆਂ ਵਿਚ ਇਹ ਭੇਦ ਹਨ ਇਸ ਲਈ ਤੁਹਾਡਾ ਅਰਦਾਸਾ ਨਹੀਂ ਕੀਤਾ ਜਾ ਸਕਦਾ।

੧.ਤੁਸੀਂ ਆਪਣੇ ਆਪ ਨੂੰ ਅਵਤਾਰ ਮਨਾਉਂਦੇ ਹੋ।

੨.ਨਵਾਂ ਕੂਕਾ ਬਣਾਉਣ ਵੇਲੇ ਸਿਖੀ ਰੀਤ ਵਿਰੁੱਧ ਕੰਨ ਵਿਚ ਮੰਤ੍ਰ ਫੁਕਦੇ ਹੋ।

੩.ਨਵੇਂ ਕੂਕੇ ਨੂੰ ਆਖਦੇ ਹੋ, "ਜਨਮ ਗੁਰੂ ਹਜ਼ਰੋ, ਅਰ ਬਾਸੀ ਗੁਰੂ ਭੈਣੀ," ਹਾਲਾਂ ਕਿ ਸਿੱਖ ਮੰਨਦੇ ਹਨ ਜਨਮ ਗੁਰੂ ਪਟਣਾ, ਅਰ ਵਾਸੀ ਗੁਰੂ ਆਨੰਦਪੁਰ"।

੪. ਸਿਖ ਰਹੁ-ਰੀਤ ਦੇ ਵਿਰੁੱਧ ਕੂਕੇ ਗੁਰਦੁਆਰਿਆਂ ਵਿਚ ਪੱਗਾਂ ਲਾਹ ਲੈਂਦੇ ਹਨ ਤੇ ਕੇਸ ਖਿਲਾਰ ਲੈਂਦੇ ਹਨ।

੫.ਗੁਰੂ ਦੇ ਸਿਖਾਂ ਦੀ ਰਹੁ-ਰੀਤ ਦੇ ਵਿਰੁੱਧ ਕੁਕੇ ਕਈ ਵਾਰੀ ਇਸ ਹੱਦ ਤਕ ਮਸਤਾਨੇ ਹੋ ਜਾਂਦੇ ਹਨ ਕਿ ਮੁਸਲਮਾਨਾਂ ਫ਼ਕੀਰਾਂ ਵਾਂਗੂੰ ਕਰਨ ਲਗ ਪੈਂਦੇ ਹਨ। ਇਸ ਲਈ ਕੂਕੇ ਗੁਰੂ ਕੇ ਸਿਖ ਨਹੀਂ ਹੋ ਸਕਦੇ।