ਪੰਨਾ:ਕੂਕਿਆਂ ਦੀ ਵਿਥਿਆ.pdf/77

ਇਹ ਸਫ਼ਾ ਪ੍ਰਮਾਣਿਤ ਹੈ

ਆਨੰਦਪੁਰ ਦਾ ਹੋਲਾ

(ਮਾਰਚ ਸੰਨ ੧੮੬੭)

ਭਾਈ ਰਾਮ ਸਿੰਘ ਚੂੰਕਿ ਭੈਣੀ ਵਿਚ ਨਜ਼ਰ-ਬੰਦ ਸਨ ਅਤੇ ਉਨ੍ਹਾਂ ਨੂੰ ਮਾਘੀ ਦੇ ਮੇਲੇ ਤੇ ਮੁਕਤਸਰ ਜਾਣ ਦੀ ਆਗਿਆ ਨਹੀਂ ਸੀ ਮਿਲੀ ਇਸ ਲਈ ਉਨ੍ਹਾਂ ਨੇ ਭੈਣੀ ਵਿਚ ਆਪਣਾ ਮੇਲਾ ਹੋਲੀਆਂ ਵਿਚ ਲਾਉਣ ਲਈ ਕੂਕਿਆਂ ਨੂੰ ਸੱਦੇ ਘਲ ਦਿੱਤੇ। ਡ੍ਰਿਸਟ੍ਰਿਕਟ ਸਪਿੰਟੈਂਡੈਂਟ ਪੁਲੀਸ ਲੁਧਿਆਨਾ, ਮੇਜਰ ਪਰਕਿਨਜ਼, ਦੀ ਰਾਏ ਸੀ ਕਿ ਮੇਲੇ ਵਿਚ ਕੋਈ ਦਖਲ ਨਾ ਦਿੱਤਾ ਜਾਏ ਅਤੇ ਇੰਸਪੈਕਟਰ ਜਨਰਲ ਪੰਜਾਬ ਦਾ ਖਿਆਲ ਸੀ ਕਿ ਜੇ ਬੰਦੇ ਬਹੁਤ ਜ਼ਿਆਦਾ ਇਕੱਠੇ ਨਾ ਹੋਣ ਤਾਂ ਮੇਲਾ ਬੇਸ਼ੱਕ ਹੋ ਜਾਏ। ਇਸ ਵੇਲੇ ਭਾਈ ਰਾਮ ਸਿੰਘ ਨੇ ਸਰਕਾਰ ਪੰਜਾਬ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਆਨੰਦਪੁਰ ਗੁਰਦੁਆਰੇ ਦੇ ਦਰਸ਼ਨ ਲਈ ਜਾਣ ਦੀ ਆਗਿਆ ਦਿੱਤੀ ਜਾਏ। ਸਰਕਾਰ ਨੂੰ ਹੁਣ ਚੂੰਕਿ ਇਨ੍ਹਾਂ ਦੇ ਵਿਰੁਧ ਰਾਜ-ਵਿਦਰੋਹ ਦੀ ਕੋਈ ਸ਼ਕ ਨਹੀਂ ਸੀ ਰਹੀ, ਇਸ ਲਈ ਲਾਟ ਸਾਹਿਬ ਨੇ ਹੋਲੇ ਮਹੱਲੇ ਦੇ ਮੇਲੇ ਦੇ ਮੌਕੇ ਤੇ ਭਾਈ ਰਾਮ ਸਿੰਘ ਨੂੰ ਆਨੰਦਪੁਰ ਜਾਣ ਦੀ ਆਗਿਆ ਦੇ ਦਿੱਤੀ ਤੇ ਲਾਹੌਰ ਸਰਕਲ ਦੇ ਡਿਪਟੀ ਇੰਸਪੈਕਟਰ ਜਨਰਲ ਪੋਲੀਸ, ਕਰਨਲ ਮੈਕਐਂਡਰੀਉ, ਦੀ ਡੀਊਟੀ ਲਾਈ ਗਈ ਕਿ ਓਹ ਮੇਲੇ ਦੇ ਸਮੇਂ ਪੁਲੀਸ ਦੇ ਪ੍ਰਬੰਧ ਦੀ ਨਿਗਰਾਨੀ ਕਰੇ।

ਕਰਨਲ ਮੈਕਐਂਡਰੀਉ ੧੦ ਮਾਰਚ ਨੂੰ ਲਾਹੋਰੋਂ ਚੱਲ ਕੇ ੧੨ ਨੂੰ ਜਾਲੰਧਰ ਤੇ ੧੩ ਨੂੰ ਹੁਸ਼ਿਆਰਪੁਰ ਪੁੱਜਾ। ਜਾਲੰਧਰ ਦੇ ਕਮਿਸ਼ਨਰ, ਤੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਮਿਸਟਰ ਪਰਕਿਨਜ਼ ਨਾਲ ਸਲਾਹ ਮਸ਼ਵਰਾ ਕਰ ਕੇ ਉਸ ਨੇ ਇਕ ਡਿਪਟੀ ਇੰਸਪੈਕਟਰ ਤੇ