ਪੰਨਾ:ਕੂਕਿਆਂ ਦੀ ਵਿਥਿਆ.pdf/71

ਇਹ ਸਫ਼ਾ ਪ੍ਰਮਾਣਿਤ ਹੈ

ਨਜ਼ਰ-ਬੰਦੀ ਦਾ ਜ਼ਮਾਨ

੬੭

ਵਰਤਾਉ ਬੜਾ ਚੰਗਾ ਸੀ।

ਇਨ੍ਹਾਂ ਸਾਲਾਂ ਵਿਚ ਕੂਕਿਆਂ ਉਤੇ ਪੁਲੀਸ ਦੀ ਨਿਗਰਾਨੀ ਚੂੰਕਿ ਬੜੀ ਸਖਤ ਸੀ ਇਸ ਲਈ ਆਪਣੇ ਸੰਗੀਆਂ ਨੂੰ ਉਨ੍ਹਾਂ ਨੇ ਥਾਓਂ ਥਾਈਂ ਸੁਨੇਹੇ ਤੇ ਹਿਦਾਇਤਾਂ ਪਹੁੰਚਾਉਣ ਲਈ ਡਾਕ ਦਾ ਪ੍ਰਬੰਧ ਆਪਣਾ ਕੀਤਾ ਹੋਇਆ ਸੀ ਜਿਵੇਂ ਕਿ ਪੁਰਾਣੇ ਵੇਲੀਂ ਸਕਾਟਲੈਂਡ ਵਿਚ ਹੁੰਦਾ ਸੀ। ਇਹ ਪ੍ਰਬੰਧ ਬੜਾ ਸ਼ਲਾਘਾ ਯੋਗ ਸੀ। ਜਦ ਭੀ ਕੋਈ ਕੂਕਾ ਚਿਠੀ ਲੈ ਕੇ ਦੂਸਰੇ ਪਿੰਡ ਕਿਸੇ ਕੂਕੇ ਪਾਸ ਪੁਜਦਾ ਤਾਂ ਓਹ ਸਭ ਕੰਮ ਛਡ ਦਿੰਦਾ ਅਤੇ ਚਿਠੀ ਲੈ ਕੇ ਉਸੇ ਵੇਲੇ ਅਗਲੇ ਟਿਕਾਣੇ ਨੂੰ ਦੌੜ ਪੈਂਦਾ। ਜੇ ਓਹ ਪ੍ਰਸ਼ਾਦ ਛਕਦਾ ਹੁੰਦਾ ਤਾਂ ਦੂਸਰੀ ਗ੍ਰਾਹੀਂ ਭੀ ਮੂੰਹ ਵਿਚ ਨਾ ਪਾਉਂਦਾ। ਜ਼ਰੂਰੀ ਸੁਨੇਹੇ ਲਿਖਤ ਵਿੱਚ ਨਹੀਂ ਸਨ ਲਿਆਏ ਜਾਂਦੇ ਬਲਕਿ ਜਬਾਨੀ ਹੀ ਅੱਗੇ ਤੋਂ ਅੱਗੇ ਪਹੁੰਚਾਏ ਜਾਂਦੇ ਸਨ। ਮੇਜਰ ਪਰਕਿੰਜ਼ ਕਹਿੰਦਾ ਹੈ ਕਿ ਸ਼ਾਹੀ ਸੜਕ ਤੋਂ ਦੁਰੇਡੇ ਰਹਿਣ ਲਈ ਕਈ ਵਾਰੀ ਕੂਕਿਆਂ ਨੂੰ ਵੱਡੇ ਵੱਡੇ ਚੱਕਰ ਕੱਟਣੇ ਪੈਂਦੇ ਸਨ।

ਮੇਜਰ ਪਰਕਿੰਜ਼ ਪਾਸ ਇਸ ਕਿਸਮ ਦੀਆਂ ਰੀਪੋਰਟਾਂ ਭੀ ਪੁਜਦੀਆਂ ਸਨ ਕਿ ਕੂਕੇ ਖੁੱਲ੍ਹਮ ਖੁੱਲ੍ਹਾ ਕਹਿੰਦੇ ਸੁਣੀਂਦੇ ਸਨ ਕਿ ਜਦ ਸਾਰੇ ਦੇਸ਼ ਵਿਚ ਕੂਕੇ ਹੀ ਕੂਕੇ ਹੋ ਜਾਣਗੇ ਤਾਂ ਦੇਸ਼ ਵਿਚ ਉਨ੍ਹਾਂ ਦਾ ਰਾਜ ਹੋ ਜਾਏਗਾ। ਪਰ ਪਰਕਿੰਜ਼ ਦਾ ਖਿਆਲ ਸੀ ਕਿ ਹਰ ਫਿਰਕੇ ਵਿਚ ਜੋਸ਼ੀਲੇ ਬੰਦੇ ਹੁੰਦੇ ਹੀ ਹਨ ਪਰ ਚੂੰਕਿ ਭਾਈ ਰਾਮ ਸਿੰਘ ਤੇ ਉਨ੍ਹਾਂ ਦੇ ਸੰਗੀਆਂ ਵਲੋਂ ਰਾਜ ਵਿਰੁਧ ਕੋਈ ਇਤਰਾਜ਼ ਯੋਗ ਗੱਲ ਨਹੀਂ ਹੋਈ ਅਤੇ ਓਹ ਅਮਨ ਪਸੰਦ ਰਹੇ ਹਨ ਇਸ ਲਈ ਕੁਝ ਕ ਜੋਸ਼ੀਲੇ ਬੰਦਿਆਂ ਦੀਆਂ ਗੱਲਾਂ ਤੋਂ ਸਾਰਿਆਂ ਨੂੰ ਕਸੂਰਵਾਰ ਠਹਰਾਇਆ ਨਹੀਂ ਜਾ ਸਕਦਾ।

ਇਸ ਸਮੇਂ ਵਿਚ ਕੂਕਿਆਂ ਨੇ ਆਪਣਾ ਬਹੁਤ ਸਾਰਾ ਗੁੱਸਾ ਸਮਾਧਾਂ, ਤੇ ਕਬਰਾਂ ਢਾਹੁਣ ਅਤੇ ਬੁਤ ਤੋੜਨ ਤੇ ਕਢਿਆ ਅਤੇ