ਪੰਨਾ:ਕੂਕਿਆਂ ਦੀ ਵਿਥਿਆ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੮

ਕੂਕਿਆਂ ਦੀ ਵਿੱਥਿਆ

ਮਹੰਤ ਨੇ ਖਬਰ ਦਿਤੀ ਹੈ ਕਿ ਸੰਨ ੧੮੫੭ ਦੀ ਤਰ੍ਹਾਂ ਦੇ ਕਾਰਤੂਸ ਫਿਰ ਵੰਡੇ ਜਾਣ ਵਾਲੇ ਹਨ ਤੇ ਇਨ੍ਹਾਂ ਦੀਆਂ ਟੋਪੀਆਂ ਵਿਚ ਅਯੋਗ ਮਸਾਲਾ ਭਰਿਆ ਹੋਇਆ ਹੈ।

ਭਾਈ ਰਾਮ ਸਿੰਘ ਪਾਸ ਉਨ੍ਹਾਂ ਦੇ ਘਰ ਦੋ ਮੁਖੀ ਨਾਇਬ ਯਾ ਸਹਾਇਕ ਸਨ, ਸਾਹਿਬ ਸਿੰਘ ਤੇ ਜਵਾਹਰ ਸਿੰਘ। ਸਾਹਿਬ ਸਿੰਘ ਬੜਾ ਚਤੁਰ ਤੇ ਚਾਲਾਕ ਬੰਦਾ ਸੀ, ਪਰ ਜਵਾਹਰ ਸਿੰਘ ਕੇਵਲ ਇਕ ਕਟੜ ਮਸਤਾਨਾ ਹੀ ਸੀ।

ਨੰਬਰ ੧ ਸੂੰਹੇ ਦਾ ਬਿਆਨ ਹੈ ਕਿ ਇਹ ਠੀਕ ਹੈ ਸਾਹਿਬ ਸਿੰਘ ਨੇ ਗੇਂਦਾ ਸਿੰਘ ਨੂੰ ਉਹ ਦੋਨੋਂ ਚਿੱਠੀਆਂ ਦਿੱਤੀਆਂ ਸਨ, ਜਿਨ੍ਹਾਂ ਦਾ ਉਪਰ ਜ਼ਿਕਰ ਕੀਤਾ ਗਿਆ ਹੈ, ਕਿਉਂਕਿ ਜਦ ਇਹ ਸੂੰਹੇ ਭੈਣੀ ਤੋਂ ਮੁੜੇ ਆ ਰਹੇ ਸਨ ਤਾਂ ਸਾਹਿਬ ਸਿੰਘ ਇਨ੍ਹਾਂ ਨੂੰ ਰਸਤੇ ਵਿਚ ਟੱਕਰ ਪਿਆ ਸੀ ਤੇ ਗੱਲ-ਬਾਤ ਵਿਚ ਉਸ ਨੇ ਇਹ ਮੰਨ ਲਿਆ ਸੀ।

ਕੂਕਿਆਂ ਪਾਸ ਕੋਈ ਹਥਿਆਰ ਸਨ ਯਾ ਨਹੀਂ, ਸੂੰਹਿਆਂ ਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਚਲ ਸੱਕਿਆ, ਪਰ ਭਾਈ ਰਾਮ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਲੋੜ ਪੈਣ ਪਰ ਹਥਿਆਰ ਮਿਲ ਜਾਣਗੇ। ਇਸ ਗੱਲ ਦੀ ਭੀ ਭਾਈ ਸਾਹਿਬ ਪਾਸੋਂ ਪਕਿਆਈ ਹੋ ਗਈ ਸੀ ਕਿ ਆਉਣ ਵਾਲੀ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਵਿਚ ਕੂਕਿਆਂ ਦਾ ਇਕ ਤਕੜਾ ਇਕੱਠ ਹੋਵੇਗਾ ਅਤੇ ਕੂਕੇ ਉਨ੍ਹਾਂ ਦੇ ਹੁਕਮ ਅਨੁਸਾਰ ਜਾਨਾਂ ਵਾਰਨ ਨੂੰ ਤਿਆਰ ਹਨ।

ਇਸ ਵੇਲੇ ਭਾਈ ਰਾਮ ਸਿੰਘ ਦਾ ਗੁਰਭਾਈ ਤੇ ਭਾਈ ਬਾਲਕ ਸਿੰਘ ਦਾ ਤੀਸਰਾ ਅੰਮ੍ਰਿਤਸਰ ਨਿਵਾਸੀ ਮੇਲਾ ਲਾਲ ਸਿੰਘ ਲੋਕਾਂ ਵਿਚ ਧੁਮਾ ਰਿਹਾ ਸੀ ਕਿ ਜਿਵੇਂ ਭਾਈ ਮਹਾਰਾਜ ਸਿੰਘ ਸੰਨ ੧੮੪੦ ਵਿਚ ਗੁਰੂ ਗੋਬਿੰਦ ਸਿੰਘ ਦਾ ਦੂਸਰਾ ਅਵਤਾਰ ਹੋਇਆ ਹੈ, ਭਾਈ ਰਾਮ ਸਿੰਘ ਭਾਈ ਮਹਾਰਾਜ