ਪੰਨਾ:ਕੂਕਿਆਂ ਦੀ ਵਿਥਿਆ.pdf/57

ਇਹ ਸਫ਼ਾ ਪ੍ਰਮਾਣਿਤ ਹੈ

ਖੁਫ਼ੀਆ ਨਿਗਰਾਨੀ ਹੇਠ

੫੩

(ਲਈ) ਕਤਾਰਾਂ ਵਿਚ ਕੁਕਿਆਂ ਨੂੰ ਖੜੇ ਦੇਖ ਕੇ ਕਵਾਇਦ ਦਾ ਸ਼ੱਕ ਪੈ ਗਿਆ ਹੋਣਾ ਹੈ। ਉਸ ਨੇ ਕਿਹਾ ਕਿ ਭਾਈ ਰਾਮ ਸਿੰਘ ਦੀ ਨਜ਼ਰ ਵਿਚ ਜਾਦੂ ਦਾ ਅਸਰ ਜ਼ਰੂਰ ਹੈ, ਜਿਸ ਨਾਲ ਕਿ ਲੋਕੀਂ ਮਸਤਾਨੇ ਹੋ ਜਾਂਦੇ ਹਨ, ਤੇ ਮਸਤਾਨਿਆਂ ਦੀ ਗਿਣਤੀ ਹਜ਼ਾਰ ਤੋਂ ਉਪਰ ਹੈ। ਇਹ ਠੀਕ ਹੈ ਕਿ ਬਾਕੀ ਹੋਰ ਸਿਖਾਂ ਦੀ ਤਰ੍ਹਾਂ ਭਾਈ ਰਾਮ ਸਿੰਘ ਮੁੜ ਸਿਖ ਰਾਜ ਦਾ ਚਾਹਵਾਨ ਹੈ, ਪਰ ਓਹ ਇਸ ਦਾ ਪ੍ਰਚਾਰ ਨਹੀਂ ਕਰਦਾ। ਉਸ ਦਾ ਪ੍ਰਚਾਰ ਨਿਰੋਲ ਧਾਰਮਕ ਹੈ।

ਗੇਂਦਾ ਸਿੰਘ ਨਾਮੀ ਇਕ ਸੂੰਹੇ ਨੂੰ ਜਲੰਧਰ ਛਾਉਣੀ ਦੇ ਮੈਜਿਸਟ੍ਰੇਟ ਕੈਪਟਨ ਮਿੱਲਰ ਨੇ ਭਾਈ ਰਾਮ ਸਿੰਘ ਦੇ ਪਿੰਡ ਭੇਜਿਆ। ਜਿਸ ਵੇਲੇ ਗੇਂਦਾ ਸਿੰਘ ਭੈਣੀ ਪੁੱਜਾ ਤਾਂ ਭਾਈ ਰਾਮ ਸਿੰਘ ਓਥੇ ਨਹੀਂ ਸੀ। ਓਹ ਇਕ ਮੁਖੀ ਭਾਈ ਸਾਹਿਬ ਸਿੰਘ ਨੂੰ ਮਿਲਿਆ ਤੇ ਕੂਕਾ ਬਣਨ ਦੀ ਇੱਛਾ ਪ੍ਰਗਟ ਕਰ ਕੇ ਉਨ੍ਹਾਂ ਵਿਚ ਰਲ ਗਿਆ। ਉਸ ਨੇ ਮੁੜ ਆ ਕੇ ਦੱਸਿਆ ਕਿ ਭੈਣੀ ਵਿਚ ਇਸ ਵੇਲੇ ਪੰਜਾਹ ਕੁ ਕੂਕੇ ਸਨ। ਰਾਤ ਨੂੰ ਜਦ ਢੋਲ ਵੱਜਾ ਤਾਂ ਭਾਈ ਸਾਹਿਬ ਸਿੰਘ ਨੇ ਹਰ ਇਕ ਨੂੰ ਇਕ ਇਕ ਸੋਟਾ ਦੇ ਦਿੱਤਾ ਤੇ ਫੇਰ ਦੋ ਕੁ ਘੰਟੇ ਕਵਾਇਦ ਕਰਾਉਣ ਲਈ ਚਲਾ ਗਿਆ। ਗੇਂਦਾ ਸਿੰਘ ਨੇ ਭਾਈ ਰਾਮ ਸਿੰਘ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ। ਇਸ ਪਰ ਕੂਕਿਆਂ ਨੇ ਉਨਾਂ ਨੂੰ ਮਿਲਣ ਦਾ ਪਤਾ ਟਿਕਾਣਾ ਦਿੱਤਾ ਤੇ ਦੋ ਚਿੱਠੀਆਂ ਦਿੱਤੀਆਂ। ਗੇਂਦਾ ਸਿੰਘ ਨੇ ਇਹ ਬਹਾਨਾ ਬਣਾ ਕੇ ਕਿ ਚਿਠੀਆਂ ਉਸ ਪਾਸੋਂ ਗੁੰਮ ਹੋ ਗਈਆਂ ਹਨ, ਇਹ ਕੈਪਟਨ ਮਿਲਰ ਦੇ ਹਵਾਲੇ ਕਰ ਦਿੱਤੀਆਂ।

ਇਹ ਇਸ ਪ੍ਰਕਾਰ ਸਨ: