ਪੰਨਾ:ਕੂਕਿਆਂ ਦੀ ਵਿਥਿਆ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੪੮

ਕੂਕਿਆਂ ਦੀ ਵਿੱਥਿਆ

ਛਿੜ ਜਾਣ ਪਰ ਉਨ੍ਹਾਂ ਦੀ ਇੱਛਾ ਘਰ ਨੂੰ ਮੁੜ ਜਾਣ ਦੀ ਹੈ। ਇਸ ਤੋਂ ਇਲਾਵਾ ਭਾਈ ਰਾਮ ਸਿੰਘ ਵਲੋਂ ਸਰਕਾਰ ਦੇ ਵਿਰੁੱਧ ਕੋਈ ਗੱਲ ਨਹੀਂ ਸੀ ਆਖੀ ਗਈ ਅਤੇ ਚੂੰਕਿ ਉਹ ਅਮਨ-ਪਸੰਦ ਦਿਸਦੇ ਸਨ, ਇਸ ਲਈ ਭਰੇ ਮੇਲੇ ਵਿਚ ਉਨ੍ਹਾਂ ਪਰ ਕਿਸੇ ਪਰਕਾਰ ਦੀ ਪਾਬੰਦੀ ਲਾਉਣ ਦੀ ਕੋਈ ਲੋੜ ਨਾ ਸਮਝੀ ਗਈ। ਭਾਈ ਰਾਮ ਸਿੰਘ ਚੂੰਕਿ ਸਰਕਾਰੀ ਅਫ਼ਸਰਾਂ ਦੀ ਇਹ ਤਜਵੀਜ਼ ਪਰਵਾਣ ਕਰਨ ਨੂੰ ਭੀ ਬਿਲਕੁਲ ਰਾਜ਼ੀ ਦਿਸਦੇ ਸਨ ਕਿ ਉਨ੍ਹਾਂ ਦੇ ਬਹੁਤ ਸਾਰੇ ਸੰਗੀ ਤੋਰ ਦਿੱਤੇ ਜਾਣ, ਇਸ ਲਈ ਉਨ੍ਹਾਂ ਨੂੰ ਆਪਣੀ ਮਰਜੀ ਅਨੁਸਾਰ ਵਿਚਰਨ ਦੀ ਆਗਿਆ ਦੇ ਦਿੱਤੀ ਗਈ।

੧੬ ਮਈ ੧੮੬੩ ਦੀ ਰੀਪੋਰਟ ਵਿਚ ਜਾਲੰਧਰ ਦੇ ਡਿਸਟ੍ਰਿਕਟ ਸੁਪ੍ਰਿੰਟੈਂਡੈਂਟ ਪੋਲੀਸ ਲੈਫਟਿਨੈਂਟ ਰੈਮਜ਼ੇ ਨੇ ਲਿਖਿਆ ਹੈ ਕਿ ਭਾਈ ਰਾਮ ਸਿੰਘ ਜਾਲੰਧਰ ਦੇ ਰਸਤੇ ਰਿਆਸਤ ਕਪੂਰਥਲੇ ਦੇ ਇਲਾਕੇ ਵਿਚ ਦੀ ਹਰੀਕੇ ਪੱਤਣੋਂ ਫੀਰੋਜ਼ਪੁਰ ਦੇ ਜ਼ਿਲੇ ਵਿਚ ਚਲਾ ਗਿਆ ਸੀ।

ਅੰਮ੍ਰਿਤਸਰ ਡਵੀਜ਼ਨ ਦਾ ਕਮਿਸ਼ਨਰ ਮੇਜਰ ਫੇਰਿੰਗਟਨ ੩੧ ਮਈ ਨੂੰ ਲਿਖਦਾ ਹੈ ਕਿ ਇਹ ਗੱਲ ਆਮ ਸੁਣੀ ਜਾ ਰਹੀ ਸੀ ਕਿ ਆਉਣ ਵਾਲੀ ਦੀਵਾਲੀ ਦੇ ਮੇਲ ਉੱਤੇ ਕੂਕਿਆਂ ਦਾ ਇਕ ਬੜਾ ਭਾਰੀ ਇਕੱਠ ਹੋਵੇਗਾ।

ਇਸ ਵੇਲੇ ਇਹ ਗੱਲ ਵੀ ਸਰਕਾਰ ਦੇ ਕੰਨਾਂ ਵਿਚ ਪਈ ਹੋਈ ਸੀ ਕਿ ਭਾਈ ਰਾਮ ਸਿੰਘ ਚੂੰਕਿ ਕਰਜ਼ਾਈ ਹੈ, ਇਸ ਲਈ ਕਰਜ਼ੇ ਵਜੋਂ ਗ੍ਰਿਫਤਾਰ ਹੋਣ ਨਾਲੋਂ ਉਹ ਦੇਸ਼ ਵਿਚ ਕੋਈ ਨਾ ਕੋਈ ਗੌਗਾ ਖੜਾ ਕਰ ਦੇਣਾ ਜ਼ਿਆਦਾ ਚਗਾ ਸਮਝੇਗਾ।*


  • ਮੇਜਰ ਯੰਗਹਸਬੈਂਡ ਦੀ ਰੀਪੋਰਟ, ਮਰੀ, ੨੮ ਜੂਨ ੧੮੬੩, ਪੰਨਾ ੭ |