ਪੰਨਾ:ਕੂਕਿਆਂ ਦੀ ਵਿਥਿਆ.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਜਗਿਆਸੀ (ਅਭਿਆਸੀ) ਸੰਪ੍ਰਦਾਇ ਦਾ ਪ੍ਰਚਾਰ

੪੩

ਦੀ ਪੋਲੀਸ ਰੀਪੋਰਟ ਵਿਚ ਹੁਸ਼ਿਆਰਪੁਰ ਦੇ ਇਨਸਪੈਕਟਰ ਪੋਲੀਸ ਮੀਰ ਫ਼ਜ਼ਲ ਹੁਸੈਨ ਨੇ ਇਸ ਗੱਲ ਵੱਲ ਇਸ਼ਾਰਾ ਕਰਦੇ ਹੋਏ ਫ਼ਾਰਸੀ ਦੀ ਇਸ ਤੁਕ ਦਾ ਹਵਾਲਾ ਦਿੱਤਾ ਸੀ ਕਿ -

ਪੀਰ ਤਾਂ ਨਹੀਂ ਉਡਦੇ, ਪੀਰਾਂ ਨੂੰ ਮੁਰੀਦ ਉਡਾਉਂਦੇ ਹਨ।

ਭਾਈ ਰਾਮ ਸਿੰਘ ਦੇ ਸ਼ਰਧਾਲੂਆਂ ਦੇ ਇਸ ਪ੍ਰਕਾਰ ਦੇ ਮਬਾਲਗਿਆਂ ਅਤੇ ਹੋਰ ਵਾਕਿਆਤ-ਵਿਰੁੱਧ ਉਡਾਈਆਂ ਗਈਆਂ ਗੱਲਾਂ ਨੇ ਆਪ ਸੰਬੰਧੀ ਆਮ ਸਿਖ ਜਨਤਾ ਵਿਚ ਵਿਰੋਧਤਾ ਪੈਦਾ ਕਰ ਦਿੱਤੀ ਜਿਸ ਕਰ ਕੇ ਆਪ ਦੀ ਓਹ ਮਹੱਤਤਾ ਨਾ ਰਹਿ ਸਕੀ ਜਿਹੜੀ ਕਿ ਉਨਾਂ ਦੀ ਇਕ ਸੁਧਾਰਕ ਸਿਖ ਆਗੂ ਦੀ ਹੈਸੀਅਤ ਵਿਚ ਹੋਣੀ ਚਾਹੀਦੀ ਸੀ। ਇਸ ਦੇ ਨਾਲ ਹੀ ਜੋਸ਼ੀਲਿਆਂ ਕੂਕਿਆਂ ਵਲੋਂ ਕੁਝ ਕੁ ਐਸੀਆਂ ਗੱਲਾਂ ਹੋ ਗਈਆਂ ਜਿਨ੍ਹਾਂ ਨੇ ੧੮੫੭-੫੮ ਦੇ ਗਦਰ ਤੋਂ ਸਜਰੀ ਹੀ ਡਰੀ ਹੋਈ ਸਰਕਾਰ ਅੰਗਰੇਜ਼ੀ ਦੇ ਦਿਲ ਵਿਚ ਕੂਕਿਆਂ ਅਤੇ ਭਾਈ ਰਾਮ ਸਿੰਘ ਸੰਬੰਧੀ ਕਈ ਸ਼ੱਕ ਪੈਦਾ ਕਰ ਦਿੱਤੇ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਜਨਵਰੀ ੧੮੭੨ ਵਿਚ ਕਈ ਕੂਕੇ ਤੋਪਾਂ ਨਾਲ ਉਡਾਏ ਗਏ ਅਤੇ ਭਾਈ ਰਾਮ ਸਿੰਘ ਅਤੇ ਉਨ੍ਹਾਂ ਦੇ ਕੁਝ ਮੁਖੀ ਸੰਗੀਆਂ ਨੂੰ ਪੰਜਾਬ ਤੋਂ ਜਲਾਵਤਨ ਕਰ ਦਿੱਤਾ ਗਿਆ ।

ਕਈ ਵਾਰੀ ਨਾਮਧਾਰੀ ਮਸਤੀ ਦੀ ਹਾਲਤ ਵਿਚ ਸ਼ਬਦ ਪੜ੍ਹਦੇ, ਬੈਠੇ, ਉੱਠੇ ਯਾ ਕਿਸੇ ਪਾਸੇ ਨੂੰ ਜਾ ਰਹੇ ਉੱਚੀ ਕੂਕਾਂ ਮਾਰਨ ਲੱਗ ਪਿਆ ਕਰਦੇ ਸਨ ਇਸ ਲਈ ਲੋਕ ਇਨਾਂ ਨੂੰ ਕੂਕੇ ਕਹਿ ਕੇ ਬੁਲਾਉਣ ਲਗ ਪਏ। ਇਹ ਹੀ ਨਾਮ ਇਨ੍ਹਾਂ ਦਾ ਆਮ ਪ੍ਰਸਿਧ ਹੋ ਗਿਆ। ਭਾਈ ਕਾਹਨ ਸਿੰਘ ਆਪਣੇ 'ਮਹਾਨ ਕੋਸ਼' ਵਿਚ ਲਿਖਦੇ ਹਨ, 'ਬਹੁਤ ਪ੍ਰੇਮੀ ਹਾਲ ਵਿਚ ਮਸਤ ਹੋ ਕੇ ਚੀਕਾਂ (ਕੂਕਾਂ) ਮਾਰ ਉਠਦੇ ਹਨ ਅਰ ਦਸਤਾਰ ਉਤਾਰ ਕੇ ਨੱਚਣ ਟੱਪਣ ਲਗ Digitized by Panjab Digital Library / www.panjabdigilib.org