ਪੰਨਾ:ਕੂਕਿਆਂ ਦੀ ਵਿਥਿਆ.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਗਿਆਸੀ (ਅਭਿਆਸੀ) ਸੰਪ੍ਰਦਾਇ ਦਾ ਪ੍ਰਚਾਰ

੩੯

ਉਪਰੋਕਤ ਚਿੱਠੀ-ਪੱਤ੍ਰ ਵਿਚ ਅੱਗੇ ਚਲ ਕੇ ਲਿਖਿਆ 'ਹੋਇਆ ਹੈ ਕਿ ਮਣੀ ਰਾਮ ਨਾਮੀ ਇਕ ਬ੍ਰਾਹਮਣ ਵਿਭਚਾਰ ਦੇ ਕਾਰਣ ਕੂਕਾ ਸੰਪ੍ਰਦਾਇ ਨੂੰ ਛੱਡਣ ਵਾਲਾ ਹੈ। ਪਰ ਇਨ੍ਹਾਂ ਵਿਚ ਵਿਭਚਾਰ ਹੋਣ ਦੀ ਗਵਾਹੀ ਹੋਰ ਕਿਧਰੇ ਭੀ ਨਹੀਂ ਮਿਲਦੀ, ਬਲਕਿ ਚਾਲ-ਚਲਨ ਦੀ ਪਵਿਤ੍ਰਤਾ ਇਨ੍ਹਾਂ ਦੇ ਉਪਦੇਸ਼ਾਂ ਵਿਚ ਇਕ ਖਾਸ ਮਹੱਤਵ ਵਾਲੀ ਗੱਲ ਹੈ।'


ਭਾਈ ਰਾਮ ਸਿੰਘ ਆਪਣੇ ਸ਼ਰਧਾਲੂਆਂ ਨੂੰ ਕੰਨ ਵਿਚ 'ਵਾਹਿਗੁਰੂ' ਗੁਰ-ਮੰਤ੍ਰ ਦਿੰਦੇ ਸਨ, ਜਿਸ ਦੇ ਕਿ ਦਦ ਮੀਟ ਕੇ ਬੁਲ੍ਹਾਂ ਨਾਲ ਉਚਾਰਣ ਦੀ ਆਗਿਆ ਸੀ। ਗੁਜਰਾਂਵਾਲੇ ਦਾ ਡਿਸਟ੍ਰਿਕਟ ਸੁਪ੍ਰਿੰਟੈਂਡੈਂਟ ਕੈਪਟਨ ਵਾਲ ੧੮੬੬ ਦੀ ਰਿਪੋਰਟ ਵਿਚ ਲਿਖਦਾ ਹੈ ਕਿ ਕੂਕੇ ‘ਸਤਿ ਸ੍ਰੀ ਅਕਾਲ ਪੁਰਖ' ਦੇ ਉੱਤਰ ਵਿਚ 'ਸਤਿ ਸ੍ਰੀ ਅਕਾਲ' ਪੁਰਖ ਆਖਦੇ ਹਨ। ਇਹ ਹੀ ਇਨ੍ਹਾਂ ਦਾ ਪਛਾਣ-ਸ਼ਬਦ ਪ੍ਰਤੀਤ ਹੁੰਦਾ ਹੈ, ਜਿਸ ਦਾ ਜ਼ਿਕਰ ਕਿ ਉੱਪਰ ਆਇਆ ਹੈ। ਕਿਚੈਂਟ ਕਹਿੰਦਾ ਹੈ ਕਿ ਕੂਕਾ ਸੰਪ੍ਰਦਾਇ ਵਿਚ ਸ਼ਾਮਲ ਹੋਣ ਵੇਲੇ ਪਹਿਲਾਂ

ਪਹਿਲਾਂ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸ!!

[ਸਲੋਕ ਮਾਰੂ ਮ. ੫]

ਤੁਕਾਂ ਦਾ ਉਚਾਰਣ ਕੀਤਾ ਜਾਂਦਾ ਸੀ, ਅਤੇ ਪਿੱਛੋਂ ਉਨ੍ਹਾਂ ਨੂੰ ਝੂਠ, ਸ਼ਰਾਬ ਅਤੇ ਚੋਰੀ ਯਾਰੀ ਦੇ ਵਿਰੁੱਧ ਹਦਾਇਤ ਕੀਤੀ ਜਾਂਦੀ। ਜੋ ਕੂਕਾ ਕਿਸੇ ਉਪਰੋਕਤ ਗੱਲ ਦੀ ਅਵੱਗਿਆ ਕਰਦਾ ਉਸ ਨੂੰ ਕੂਕਿਆਂ ਦੀ ਪੰਚਾਇਤ ਡੰਡ ਲਾਉਂਦੀ ਸੀ। ਕੂਕਿਆਂ ਨੂੰ ਸਵੇਰੇ ਤਿੰਨ ਵਜੇ ਤੜਕੇ ਉੱਠ ਕੇ ਕੇਸੀ ਅਸ਼ਨਾਨ ਕਰ ਕੇ ਬਾਣੀ ਪੜ੍ਹਨ ਦਾ ਹੁਕਮ ਹੈ।

ਭਾਈ ਰਾਮ ਸਿੰਘ ਹਿੰਦੂ ਧਾਰਮਕ ਗ੍ਰੰਥਾਂ, ਮੰਦਰਾਂ ਅਤੇ ਪੂਜਾ ਪਾਠ ਦੇ ਵਿਰੋਧੀ ਸਨ, ਪਰ ਫਿਰ ਭੀ ਪਤਾ ਨਹੀਂ ਉਨ੍ਹਾਂ ਨੇ ਹਿੰਦੂਆਂ ਦੇ ਹਵਨ ਆਦਿ ਨੂੰ ਕਿਉਂ ਕੂਕਿਆਂ ਵਿਚੋਂ ਨਾ ਕੱਢਿਆ। ਇਹ ਹੀ ਹਾਲ ਹਿੰਦੁਆਂ ਵਾਲੀ ਛੂਤ-ਛਾਤ ਦਾ ਪ੍ਰਤੀਤ ਹੁੰਦਾ ਹੈ ਜੋ