ਪੰਨਾ:ਕੂਕਿਆਂ ਦੀ ਵਿਥਿਆ.pdf/360

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੫੬

ਕੂਕਿਆਂ ਦੀ ਵਿਥਿਆ

ਟੁਕ ਖਾ ਕੇ ਕੋਈ ਨਹੀਂ ਡਿੱਠਾ ਬਬਾਣਾਂ ਉੱਤੇ ਚੜ੍ਹਾ ਜਾਂਦਾ। ਬਚਨ ਮੰਝ ਕੇ ਤਾਂ ਅਨੇਕ ਓਧਰੇ ਹੈ। ਸੋ ਜੇ ਗੁਰੂ ਜੀ ਦਾ ਜੋ ਬਚਨ ਹੈ, ਭਾਈ ਉਸ ਦੇ ਮੰਨਣ ਦੀ ਕਰੋ। ... ... ਜੂਠੇ ਟੁੱਕਾਂ ਮੈਂ ਕੁਛ ਨਹੀਂ ਫ਼ਾਇਦਾ । ... ॥ ੫੮ ॥

ਆਪ ਉਚ ਆਚਰਨ ਦੇ ਹਾਮੀ ਤੇ ਪਖੰਡ ਦੇ ਬਹੁਤ ਵਿਰੋਧੀ ਸਨ। ਜਦੇ, ਆਪ ਨੂੰ ਪਤਾ ਲੱਗਾ ਕਿ ਕੁਝ ਕੂਕੇ ਕਈ ਵਾਰੀ ਸੂਤ੍ਰ ਕਢਣ ਵਿਚ ਪਾਖੰਡ ਕਰਦੇ ਤੇ ਭੜਥੂ ਪਾਉਂਦੇ ਹਨ ਤਾਂ ਆਪ ਨੇ ਭਾਈ ਹਰੀ ਸਿੰਘ [ਜੋ ਆਪ ਦੇ ਪਿਛੋਂ ਕੂਕਿਆਂ ਦੇ ਆਗੂ ਬਣੇ] ਨੂੰ ਲਿਖਿਆ:-

ਹੋਰ ਭਾਈ ਹਰੀ ਸਿੰਘ ਜੀ, ਤੁਸੀਂ ਸੂਤ੍ਰੀਆਂ ਕੋ ਇਹ ਬਾਤ ਬੋਲ ਦੇਣੀ, ਭਾਈ ਜੋ ਜਾਣ ਕੇ ਭੜਥੂ ਪਾਉ, ਸੂਤ੍ਰ ਕਢੂਗਾ, ਗੁਰੂ ਸਾਹਿਬ ਦਾ ਚੋਰ ਹੋਊਗਾ, ਉਸ ਦਾ ਭਜਨ ਬਾਨੀ ਨਿਹਫਲ ਜਾਊਗਾ, ਪਖੰਡ ਨਹੀਂ ਕਿਸੇ ਕਰਨਾਂ, ਜੇ ਬੇਵੱਸ ਕੋ ਅਮਲ ਚੜ੍ਹ ਜਾਏ, ਤੋਂ ਚੜ੍ਹ ਜਾਏ ਪਖੰਡ ਨਹੀਂ ਕਿਸੇ ਕਰਨਾ। ਪਾਖੰਡ ਕੀਤੇ ਤੇ ਮੂੰਹ ਕਾਲਾ ਹੁੰਦਾ ਹੈ ਦੀਨ ਦੁਨੀ ਮੈਂ। ਜੇ ਬ-ਬਸੇ ਨੂੰ ਚੜ੍ਹ ਜਾਵੇ ਅਮਲ ਤਾਂ ਉਹ ਜਾਣੇ ਉਸ ਕੋ ਦੋਖ ਨਹੀਂ। ... ... ॥ ੪੮ ॥

ਭਾਵੇਂ ਇਸ ਗੱਲ ਤੋਂ ਇਨਕਾਰ ਕਰ ਸਕਣਾ ਮੁਸ਼ਕਲ ਹੈ ਕਿ ਕੁਝ ਚਿਰ ਪਿਛੋਂ ਗਿਣਤੀ ਵਧਾਉਣ ਦੇ ਖਿਆਲ ਨੇ ਕੂਕਿਆਂ ਵਿਚ ਕੁਝ ਕੁ ਆਚਰਨ ਦੀ ਢਿਲਿਆਈ ਲੈ ਆਂਦੀ ਸੀ ਅਤੇ ਭਾਈ ਰਾਮ ਸਿੰਘ ਦੇ ਨਿਕਟ ਵਰਤੀਆਂ ਵਿਚ ਹੀ ਇਸੇ ਕਾਰਣ ਉਧਾਲੇ ਤੇ ਕਤਲ ਹੋ ਗਏ ਸਨ। ਪਰ ਕਈ ਵਾਰੀ ਇਸ ਦੀ ਤਹਿ ਵਿਚ ਪਾਖੰਡੀਆਂ ਦਾ ਸੂਤ੍ਰ ਹੁੰਦਾ ਸੀ। ਜਿਸ ਨੂੰ ਇਸ ਪ੍ਰਕਾਰ ਦੀ ਢਿਲਿਆਈ ਨੂੰ ਢੱਕਣ ਲਈ ਪਰਦਾ ਬਣਾਇਆ ਜਾਂਦਾ ਸੀ। ਖੁਦ ਭਾਈ ਰਾਮ ਸਿੰਘ ਕੂਕਿਆਂ ਦੇ ਨਿਜੀ ਆਚਰਨ ਨੂੰ ਬਹੁਤ ਉੱਚਾ ਦੇਖਣ ਦੇ ਚਾਹਵਾਨ ਸਨ ਤੇ

Digitized by Panjab Digital Library/ www.panjabdigilib.org