ਪੰਨਾ:ਕੂਕਿਆਂ ਦੀ ਵਿਥਿਆ.pdf/346

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੪੨

ਕੂਕਿਆਂ ਦੀ ਵਿਥਿਆ

ਘਿਰਣਾ ਯੋਗ ਹੈ, ਬੁਤ ਤੇ ਬੁਤ-ਪੂਜਾ ਪ੍ਰਮਾਤਮਾ ਦਾ ਨਿਰਾਦਰ ਹੈ ਜੋ ਖਿਆ ਨਹੀਂ ਕੀਤੀ ਜਾਏਗੀ। ਨਵੇਂ ਸਜੇ ਸਿਖਾਂ ਨੂੰ [ਗੁਰੂ] ਗੋਬਿੰਦ ਸਿੰਘ ਦੇ ਗ੍ਰੰਥ ਪੜ੍ਹਨ ਦੀ ਹੀ ਆਗਿਆ ਹੈ ਹੋਰ ਕਿਸੇ ਗ੍ਰੰਥ ਦੀ ਨਹੀਂ।*

ਰਹਿਤ ਵਿਚ ਢਿੱਲੇ ਹੁੰਦੇ ਜਾ ਰਹੇ ਦੇਖ ਕੇ ਆਪ ਨੇ ਸਿਖਾਂ ਨੂੰ ਕੜਾ, ਕਛ ਤੇ ਕਿਰਪਾਨ ਦੇ ਪੂਰਣ ਤੇ ਪੱਕੇ ਧਾਰਨੀ ਹੋਣ ਅਤੇ ਇਸਤਰੀਆਂ ਨੂੰ ਭੀ ਮਰਦਾਂ ਦੀ ਤਰਾਂ ਹੀ ਖੰਡੇ ਦਾ ਅੰਮ੍ਰਿਤ ਛਕਣ ਅਤੇ ਪੂਰਣ ਰਹਿਤ ਰਖਣ ਦਾ ਪ੍ਰਚਾਰ ਕੀਤਾ ਅਤੇ ਸਿੰਘਾਂ ਨੂੰ ਅਨਮਤੀਆਂ ਦੇ ਸੰਗ ਅਤੇ ਅਨਮਤੀ ਰੀਤਾਂ ਤੋਂ ਵਰਜਿਆ। ਇਸ ਦਾ ਜ਼ਿਕਰ ਕਰਦਾ ਹੋਇਆ ਭਾਈ ਕਾਲਾ ਸਿੰਘ ਲਿਖਦਾ ਹੈ:-

ਕੜਾ ਕਛ ਕਿਰਪਾਨ ਇਸ਼ਨਾਨ ਕੇਸੀਂ,

ਅੰਮ੍ਰਿਤ ਪਾਨ ਕਰਨ ਨਰ ਨਾਰ ਵਾਰੀ।

ਮੜ੍ਹੀ ਗੋਰ ਭੈਰੋਂ ਭੂਤ ਛੱਡ ਦੇਵੋ,

ਨਹੀਂ ਮੰਨਣੇ ਭੁੱਲ ਅਵਤਾਰ ਵਾਰੀ।

ਰਾਮ ਕਿਸ਼ਨ ਤੇ ਬਿਸ਼ਨ ਗਣੇਸ਼ ਆਦਕ,

ਛਡੋ ਵੇਦ ਪੁਰਾਣ ਦੀ ਕਾਰ ਵਾਰੀ।

ਗੁਰੂ ਗ੍ਰੰਥ ਜੀ ਬਾਝ ਨਾ ਹੋਰ ਪੂਜਣ,

ਏਹੁ ਹੁਕਮ ਸਾਡਾ ਵਾਰ ਵਾਰ ਵਾਰੀ।*

+ + + +

ਕੜਾ ਕਛ ਕਿਰਪਾਨ ਇਸ਼ਨਾਨ ਕੇਸੀਂ,

ਔਰਤ ਮਰਦ ਨੂੰ ਹੁਕਮ ਸੁਣਾਇਆ ਹੈ।

ਨਹੀਂ ਵਰਤਣਾ ਨਾਲ ਕੁਸੰਗੀਆਂ ਦੇ,

ਸੁੱਕਾ ਅੰਨ ਭੀ ਨਾ ਲੈ ਖਾਇਆ ਹੈ।


*ਦੇਖੋ ਪੰਨਾ ੩੨-੩੩।

+ਕਾਲਾ ਸਿੰਘ ਲਿਖਤ ‘ਸਿੰਘ ਨਾਮਧਾਰੀਆਂ ਦਾ ਸ਼ਹੀਦ ਬਿਲਾਸ’, ਪੰਨਾ ੩ ।

Digitized by Panjab Digital Library/ www.panjabdigilib.org