ਪੰਨਾ:ਕੂਕਿਆਂ ਦੀ ਵਿਥਿਆ.pdf/339

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੩੩੫

ਚਿਰ ਪਠ ਕਰੇ। ਜਿਸ ਜਾਗਾ ਪਾਠ ਹੋਵੇ ਉਸ ਜਗਾ ਦੋ ਆਦਮੀ ਆਣ ਕੇ ਨਾ ਬਹਿਣ ਨਾ ਗਲਾਂ ਕਰੇ॥ ਮੰਡਾ ਨਹੀਂ ਲਾਵਣਾ॥ ਬਾਰਾਂ ਸਿੰਘਾਂ ਥੀ ਬਿਨਾਂ ਪਾਠ ਨਹੀਂ ਟੋਰਨਾਂ ਘਟ ਬਾਰਾਂ ਥੀਂ ਨਹੀਂ ਕਰਨੇ। ਪਾਠੀ ਪੂਰੇ ਈ ਰਖੇ। ਥੋੜਾ ਛਕੇ, ਜਿਸ ਸੇ ਵੌਕਾਂ ਨਾ ਸਰੇ। ਅਬਲ ਤਾਂ ਚੌਦਾਂ ਪਾਠੀ ਚਾਹੀਏ, ਨਹੀਂ ਤੇ ਬਾਰਾਂ ਥੀਂ ਘਟ ਨ ਕਰੇ ਜਰੂਰ॥ ਪਾਠ ਨਹੀਂ ਕਰਨਾਂ ਜੇ ਪਾਠੀ ਪੂਰੇ ਨ ਹੋਵਣਿ, ਚੋਲੀ ਰਮਾਲ ਧੋਇ ਲੈਣੇ ਕਪੜੇ ਕੀ ਜੇ ਹੋਵੇ ਤਾਂ ਧੋਵੇ॥ ਘਿਉ ਦਾ ਦੀਵਾ ਕਰਨਾ, ਤੇਲ ਦਾ ਨਾ ਚਾਹੀਏ। ਫੇਰ ਤੇਲ ਕਾ ਦੀਵਾ ਬੰਧ ਘਿਉ ਕਾ ਜਲਨੇ ਲਗਾ ਹੈ।

ਸਵੇਗ ਸਿੰਘ ਮੁਰਾਣੇ ਕਾ ਨੌ ਦਿਨ ਰਹਿਓ, ਉਸ ਸ਼ਹਰ ਮੈ ਬਚਨ ਕੀਤਾ ਸੀ ਕਿ ਏਕ ਜਨਾ ਹਜੂਰ ਰਹਿਆ ਕਰੇ॥ ਬਾਣਾ ਬਦਲ ਕੇ ਜਾਂਦੇ ਨੇ ਏਕ ਦਿਨ ਬਚਨ ਕੀਤਾ ਕਿ ਅਸੀਂ ਤਾਂ ਕਦੇ ਦੇ ਦੇਖਦੇ ਹਾਂ ਤੁਸੀਂ ਡੇਰ ਨਾ ਲਾਇਆ ਕਰੋ। ਨਾਵੇ ਦਿਨ ਜਹਾਜ ਪਰ ਚੜ ਕਰ ਚਲੇ ਆਏ ਹੁਕਮਨਾਮਾਂ ਰਾਮਦਾਸਪੁਰੇ ਭੀ ਸੁਣਿਆ ਤਾਂ ਏਸੇ ਰੀਤੀ ਪਰ ਲਗੇ ਪਾਠ ਅਖੰਡ ਹੋਣ, ਸੌ ਸੌ ਪਾਠ ਅਖੰਡ ਸਾਲ ਕਰਣੇ ਲਗੇ।

ਧੂਪ ਕੀ ਬਿਪ

(੧) ਬਦਾਮ (੨) ਖੋਪਾ (੩) ਛੁਹਾਰੇ (੪) ਸੌਗੀ (੫) ਲਾਚੀ ਛੋਟੀ (੬) ਲੌਂਗ (੭) ਸੰਧੂਰ (੮) ਮੁਸ਼ਕ ਕਾਫੂਰ (੯) ਕਾਲਾ ਕਪੂਰ (੧੦) ਲਾਲ ਚੰਦਨ (੧੧) ਸੁਫੇਦ ਚੰਦਨ (੧੨) ਕੇਸਰ (੧੩) ਕਸਤੂਰੀ (੧੪) ਮੁਥਾ ਕਾਲੀ (੧੫) ਛੜ (੧੬) ਇੰਦੂ ਜੌ (੧) ਦੇਸੀ ਜੌ (੧੮) ਤਿਲ (੧੯) ਗੋਗਲ (੨੦) ਭੋਜ ਪਤ੍ਰ (੨੧) ਖੰਡ (੨੨) ਘਿਉ।

ਏਕ ਸਮੇਂ ਮਹਾਰਾਜ ਹਰੀ ਸਿੰਘ ਜੀ ਬਚਨ ਕੀਤਾ, ਕਿ ਭਾਈ ਪੈਲੇ ਭੋਗ ਅਖੰਡ ਪਾਠ ਇਕ ਧੂਪੀਯੇ ਨਾਲ ਪਾਠ ਕਰ ਲੈਂਦੇ ਸਾ। ਸ੍ਰੀ ਸਤਿਗੁਰੂ ਜੀ ਰੀਤੀ ਲਿਖ ਕੇ ਭੇਜੀ ਉਸ ਰੀਤੀ ਨਾਲ ਪਾਠ ਕਰਨੇ ਲਗੇ॥