ਪੰਨਾ:ਕੂਕਿਆਂ ਦੀ ਵਿਥਿਆ.pdf/334

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੩੦

ਕੂਕਿਆਂ ਦੀ ਵਿਥਿਆ

ਹੀ ਨਹੀਂ ਲਿਖਿਆ ਥਾ ਅਰ ਏਨਾਂ ਲੋਕਾਂ ਦਾ ਤਾਂ ਕੁਛ ਨਹੀਂ ਜਾਨਾਂ, ਸਾਨੂੰ ਕਿਤੇ ਹੋਰ ਦੁਖ ਵਿਚ ਪਾਏ ਦੇਣ, ਦੇਖੀਂ, ਤੂੰ ਜਾਣ॥ ਜੇਹੜਾ ਸੁਣੇ, ਮਨ ਮੈ ਰਖੇ। ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ॥ ਹਮ ਵਿਚ ਧੂਪ ਥੋੜਾ ੨ ਹੀ ਪਾਵਨਾਂ ਕਿਉਂ ਪਦਾਰਥ ਭੀ ਤਾਂ ਅਗੇ ਗਰੀਬੀ ਦਾਵਾ ਈ ਹੈ ਨਾ ॥ ਅਗੇ ਗੁਰੂ ਬਖਸਨ ਵਾਲਾ ਹੈ ॥ ੬੨ ॥

੫੮

ੴ ਸਤਿਗੁਰ ਪ੍ਰਸਾਦਿ॥

ਲਿਖਤੋ ਰਾਮ ਸਿੰਘ ਨਾਨੂ ਸਿੰਘ ਜੋਗ ਬੁਧ ਸਿੰਘ ਹੋਰੁ ਸੰਬੂਹ ਸੰਗਤ ਸ੍ਰੀ ਵਾਹਿਗੁਰੂ ਫਤੇ ਬੁਲਾਈ ਵਾਚਣੀ। ਹੋਰ ਹੁਣਿ ਤਾਂਈ ਸਰੀਰੁ ਹੈ, ਖਾਣੇ ਪੈਨਣੇ ਨੂੰ ਖੰਡ ਘਿਉ ਚਾਉਲ ਲੀੜਾ ਬਹੁਤ ਮਿਲਦਾ ਹੈ ਪ੍ਰ ਵਿਛੋੜੇ ਅਗ ਨੇ ਫੂਕ ਛਡਿਆ ਹੈ। ਹੋਰ ਬੀਬੀ ਨੰਦਾ ਨੂੰ ਰਾਮ ਸਤਿ ਵਾਚਣੀ, ਹੋਰ ਭਾਈ ਨੰਦਾ ਦਾ ਮਾਇ ਬਾਪ ਤੂੰ ਹੀ ਹੈਂ, ਤੁਸੀਂ ਮੰਗਲ ਸਿੰਘ ਨੂੰ ਪੁਛ ਕੇ ਅਪੀਲ ਕਰਨੀ, ਗੋਰਾ ਬਕੀਲ ਕਰਨਾ, ਜੇ ਅਪੀਲ ਤੇ ਛੁਟਿਆ ਤਾਂ ਹਛਾ, ਜੇ ਨਾ ਛੁਟਾ ਤਾਂ ਬੁਧਿ ਸਿੰਘ ਤੈਂ ਸਾਹਬ ਤੇ ਪ੍ਰਮਾਨਾ ਲੈ ਕੇ ਤੈ ਮਿਲ ਜਾਣਾ। ਜੇ ਪ੍ਰਮਾਨਾ ਨਾ ਦੇਣ ਤੋਂ ਤੂੰ ਨਾ ਆਈਂ। ਕਿਸੇ ਹੋਰ ਨੂੰ ਭੇਜ ਦੇਣਾ। ਸੌ ਰੁਪੈਈਆ ਦੇਣਾ ਸਾਡੇ ਵਾਸਤੇ ਅਰ ਜੋ ਪੂਜਾ ਪੈਸਾ ਹੋਗਾ ਸੋ ਸਭ ਪੁੰਨ ਦੇਣਾ, ਪਇਆ ਨਾ ਰਹੇ। ਅਰ ਪੂਜਾ ਦੇ ਘੋੜੀ ਮਹੀਂ ਗਾਈਂ ਵੈਲ ਸਭ ਪੁੰਨ ਦੇਣੇ, ਵੇਚਣੇ ਨਹੀ। ਅਰ ਹੁਣ ਬੀ ਮੇਰੇ ਅਰਥ ਭੋਗ ਪੁਆਉਣੇ, ਪ੍ਰਸ਼ਾਦ ਛਕਾ ਦੇਣੇ, ਕਪੜੇ ਦੇਣੇ, ਸਾਧ ਬਾਹਮਣਾ ਨੂੰ। ਜੇ ਮੈਂ ਏਥੇ ਮਰ ਗਿਆ ਤਾਂ ਬੀ ਪਿਛੇ ਭੋਗ ਲੀੜੇ ਗਊਆਂ ਪੁੰਨ ਕਰਨੀਆਂ, ਪੰਜ ਭੋਗ ਮੇਰੇ ਮੁਕਤਸਰ ਪੁਆਉਣੇ, ਡੂਢ ਸੌ ਰੁਪੈਈਆ ਲਾਇ ਦੇਣਾ।

ਤੁਸੀ ਹਛੀ ਨੂੰ ਕੀਤੀ ਜੋ ਅਜੁ ਤਾਂਈ ਅਪੀਲ ਨਾ ਕੀਤੀ। ਹੁਣ ਅਪੀਲ

Digitized by Panjab Digital Library/ www.panjabdigilib.org