ਪੰਨਾ:ਕੂਕਿਆਂ ਦੀ ਵਿਥਿਆ.pdf/327

ਇਹ ਸਫ਼ਾ ਪ੍ਰਮਾਣਿਤ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੩੨੩

ਮੈ ਬਾਤ ਅਗੇ ਕਈ ਬਾਰ ਲਿਖੀ ਹੈ ਜੋ ਜੂਠਾ ਨਾ ਕੋਈ ਕਿਸੇ ਦਾ ਖਾਵੇ, ਨਾ ਕੋਈ ਕਿਸੇ ਨੂੰ ਦੇਵੇ, ਤੁਸੀਂ ਨਹੀਂ ਸੁਣੀ ॥ ਸੀਤ ਪ੍ਰਸਾਦਿ ਤਾਂ ਬਚਨ ਮੰਨਣਾਂ ਹੈ, ਗੁਰੂ ਜੀ ਨੇ ਤਾਂ ਏਹ ਸੀਤ ਪ੍ਰਸਾਦਿ ਕਹਾ ਹੈ, ਅਜਿ ਦੇ ਸਮੈ ਮੈਂ ਤਾਂ ਜੂਠਾ ਟੁਕ ਖਾ ਕੇ ਕੋਈ ਨਹੀਂ ਡਿਠਾ ਬਬਾਨਾਂ ਉਤੇ ਚੜਾ ਜਾਂਦਾ, ਬਚਨ ਮੰਨ ਕੇ ਤਾਂ ਅਨੇਕ ਉਧਰੇ ਹੈ ॥ ਸੋ ਜੀ ਜੋ ਗੁਰੂ ਜੀ ਦਾ ਬਚਨ ਹੈ, ਭਾਈ ਉਸ ਦੇ ਮੰਨਣ ਦੀ ਕਰੋ, ਗੁਰੂ ਅਗੇ ਬੇਨਤੀ ਹੈ ਗੁਰੂ ਜੀ ਆਪਣਾ ਹੁਕਮ ਮਨਾਉ, ਅਗੇ ਗੁਰੂ ਦਾਤਾ ਹੈ॥ ‘ਸਾਈ ਬਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੇਤ’ ॥ ਇਹ ਸੀਤ ਛਕੋ ਭਾਈ ॥ ਜੂਠੇ ਟੁਕਾਂ ਮੈਂ ਕੁਛ ਨਹੀਂ ਫਾਇਦਾ ॥ ਮੈਂ ਜੋ ਲਿਖਦਾ ਹਾਂ, ਜੋ ਗੁਰੂ ਜੀ ਨੇ ਹੁਕਮ ਦੀਆ ਹੈ ਸੋ ਲਿਖਦਾ ਹਾਂ, ਆਪਣੇ ਮਨ ਤੇ ਨਹੀਂ ਲਿਖਦਾ ॥ ਅਰ ਜੋ ਤੁਸਾਂ ਕਹਾ ਹੈ ਕਿ ਪੰਥ ਰੁਲ ਨਾ ਜਾਵੇ, ਸੋ ਸਾਡੀ ਬਲੋਂ ਤਾਂ ਇਹ ਅਰਜ ਹੈ ਗੁਰੂ ਸਾਹਿਬ ਅਗੇ ਬਾਰ ਬਾਰ, ਹੇ ਗੁਰੂ ਜੀ ਸਾਰੀ ਨੂੰ ਬਖਸ਼ ਲ, ਸਭ ਤੇਰੇ ਜੀ ਹਾਂ ਬੁਰੇ ਭਲੇ, ਅਗੇ ਜੋ ਗੁਰੂ ਨੂੰ ਭਾਵੇ, ਗੁਰੂ ਭਾਣੇ ਦਾ ਮਾਲਕ ਹੈ । ਹੋਰ ਭਾਈ ਗੁਰੂ ਤਾਂ ਕਦੇ ਬੁਢਾ ਨਹੀਂ ਹੋਇਆ, ਏਸ ਬਾਤ ਦੀ ਬੇਦ ਸਾਸਤ੍ਰ ਉਗਾਹੀ ਦੈਂਦੇ ਹੈ । ਕੁਛ ਸਾਡੇ ਹੀ ਕਰਮਾ ਬਿਖੇ ਨੀਊਨਤਾਈ ਹੈ ॥ ਸ਼ੁਕਰ ਹੈ ਜੋ ਗੁਰੂ ਦੇ ਦਰਵਾਜੇ ਤਾ ਆਏ ਡਿਗੇ ਹਾਂ। ਗੁਰੂ ਦੀ ਸਾਖ ਏਹ ਬੀ ਹੈ ਜੇ ਗੁਰੂ ਸਦਾ ਬਖਸਿੰਦ ਹੈ। ਤੁਮਾਰੇ ਲਿਖੇ ਦਾ ਉਤਰ ਸਭ ਦੀਆ ਮਾੜਾ ਮੋਟਾ ਜੋ ਬੁਧ ਮੈਂ ਆਯਾ, ਮੇਰੀ ਅਕਲ ਤੁਛ ਹੈ॥੫੮॥

੫੪

ੴ ਸਤਿਗੁਰ ਪ੍ਰਸਾਦਿ ॥

ਲਿਖਤੋ ਗੰਗਾ ਵਾਲਾ ਮਸਤਾਨਾ ਸਿੰਘ ਜੋਗ ਹਰੀ ਸਿੰਘ