ਪੰਨਾ:ਕੂਕਿਆਂ ਦੀ ਵਿਥਿਆ.pdf/326

ਇਹ ਸਫ਼ਾ ਪ੍ਰਮਾਣਿਤ ਹੈ

३२२

ਕੂਕਿਆਂ ਦੀ ਵਿਥਿਆ

ਨੇ । ਤੁਸੀਂ ਗੁਰੂ ਜੀ ਦੇ ਬਚਨਾਂ ਵਲ ਧਿਆਨ ਕਰਨਾ, ਗ੍ਰੰਥ ਸਾਹਿਬ ਗੁਰੂ ਜੀ ਦੀ ਦੇਹਿ ਹੈ ਪ੍ਰਤਖ । ਚਿਠੀ ਦੇਣੀ ਸਮੁੰਦ ਸਿੰਘ ਕੋ ॥ ੫੭ ॥

੫੩

੧ ੴ ਸਤਿਗੁਰ ਪ੍ਰਸਾਦਿ ॥

ਹੋਰ ਭਾਈ ਜੋ ਤੁਸੀਂ ਪੁਛੀ ਸੀ ਮੈ ਸਮਝੀ, ਭਾਈ ਮੇਰੀ ਤਾਂ ਸ਼ਾਦੀ ਕਰਨ ਦੀ ਸਲਾਹਿ ਨਾ ਅਗੇ ਥੀ, ਨਾ ਹੁਣ ਹੈ, ਜਿਤਨੇ ਦਿਨ ਜੀਉਣਾਂ ਹੈ ਉਤਨੇ ਦਿਨ ਇਹੋ ਗੁਰੂ ਪਾਸੋਂ ਖੈਰ ਮੁੰਗਦਾ ਹਾਂ ਹੇ ਗੁਰੁ ਮੇਰੇ ਪਾਸੋਂ ਸਾਸ ਸਾਸ ਆਪਣਾ ਨਾਮ ਜਪਾਉ, ਅਗੇ ਜੋ ਗੁਰੂ ਨੇ ਕਰਨੀ ਹੈ ਸੋ ਗੁਰੂ ਜਾਣੇ । ਅਤਰੀ ਦੇ ਮਾਂ ਪਿਉ ਨੂੰ ਮੈਂ ਹਮੇਸ਼ਾਂ ਏਹੋ ਲਿਖਦਾ ਹਾਂ ਤੁਸੀਂ ਅਤਰੀ ਨੂੰ ਕਿਉਂ ਨਹੀਂ ਪ੍ਰਨਾ ਦਿੰਦੇ, ਫਲਾਣੇ ਦੀ ਉੱਧਲ ਗਈ, ਫਲਾਣੇ ਫਲਾਣੀ ਦਾ ਨਕ ਬਢਾ, ਥੁਆਨੂੰ ਫਿਟ ੨ ਹੋਊ, ਤੈਨੂੰ ਬੀ ਕਹਾ ਥਾ ਤੂੰ ਜਾਇ ਕਹੀਂ ॥ ਏਹੁ ਤਾਂ ਬਾਤ ਮੁਕੀ । ਅਗੇ ਕੁਸ਼ਾਲ ਸਿੰਘ ਦੀ ਬਡੀ ਬਦਨਾਮੀ ਸੁਣੀ ਹੈ, ਪਰ ਜੇ ਹੁਣ ਸੁਧਰ ਗਿਆ ਹੈ ਤਾਂ ਸੁੰਗਤ ਉਸ ਨੂੰ ਬੀ ਮੇਲ ਲੈਣਾ, ਨਿਰਦੋਖ ਤਾਂ ਇਕ ਗੁਰੁ ਹੀ ਹੈ ਜੀ । ਹੋਰ ਜੀ ਗੁਰੂ ਜੀ ਦਾ ਜੋ ਹੁਕਮ ਹੈ ਸੋ ਸਮੇਂ ੨ ਸਿਰ ਸਭ ਹੁੰਦਾ ਆਯਾ ਹੈ ਸਹਜੇ ਹੀ, ਅਗੇ ਭਾਈ ਗੁਰੂ ਜਾਨੇ, ਪਿਛੇ ਤਾਂ ਪੂਰ ਹੁੰਦਾਂ ਆਯਾ ਹੈ ਅਬ ਭੀ ਆਸ ਹੈ । ਹੋਰ ਜੀ ਲੰਗਰ ਦੀ ਬਾਤ ਇਹ ਹੈ ਜਿਤਨਾਂ ਕੁਛ ਸਰੇ ਕਿਸੇ ਤੇ, ਲੁੰਗਰ ਪਾਵੇ । ਲਿਖਣਾ ਕੀ ਹੈ। ਗੁਰੂ ਸਾਹਿਬ ਜੀ ਨੇ ਸਰਬ ਦਾਨਾਂ ਤੇ ਉਪ੍ਰ ਅੰਨ ਦਾ ਦਾਨ ਬਡਾ ਲਿਖਾ ਹੈ ਸਾਖੀਆਂ ਮੈ । ਜੋ ਲੰਗਰ ਦੀ ਟਹਲ ਕਰੂਗਾ ਉਸ ਦਾ ਬਹੁਤ ਭਲਾ ਹੋਊਗਾ ਸਤਿ ਕਰ ਮੰਨਣਾਂ ॥ ਐਥੇ ਸਾਨੂੰ ਕੁਝ ਨਹੀਂ ਚਾਹੀਦਾ ਅਛਾ ਕਰਾ ਨਾ ਸਿਟਾ ਹੋਰ ਭਾਈ ਸੀਤ ਪ੍ਰਸਾਦਿ ਦੀ ਤਾਂ