ਪੰਨਾ:ਕੂਕਿਆਂ ਦੀ ਵਿਥਿਆ.pdf/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੮

ਕੂਕਿਆਂ ਦੀ ਵਿੱਥਿਆ

ਕੈਦ ਮੇਂ ਭੀ ਸੁਖ ਦੇ ਦੱਖਾ ਹੈ, ਧੰਨ ਨਾਮ ਹੈ ਏਹ।" ਪਰ ਕਿਸ ਅਵਸਥਾ ਵਿਚ, ਕਿਸ ਸਾਲ, ਕਿੱਥੇ ਤੇ ਕਿਸ ਉਦਾਸੀ ਦੇ ਚੇਲੇ ਹੋਏ, ਆਪ ਨੇ ਖੋਲ੍ਹ ਕੇ ਕਿਧਰੇ ਨਹੀਂ ਲਿਖਿਆ, ਅਤੇ ਨਾ ਹੀ ਆਪ ਦੇ ਸ਼ਰਧਾਲੂ ਲਿਖਾਰੀਆਂ ਤੇ ਸਰਕਾਰੀ ਰਿਪੋਟ-ਲੇਖਕਾਂ ਨੇ ਇਸ ਦਾ ਕੋਈ ਖੁਲ੍ਹਵਾਂ ਜ਼ਿਕਰ ਕੀਤਾ ਹੈ। ਇਸੇ ਤਰ੍ਹਾਂ ਹੀ ਇਹ ਵੀ ਪਤਾ ਨਹੀਂ ਚੱਲ ਰਿਹਾ ਕਿ ਆਪ ਕਦੋਂ ਤੇ ਕਿਹੜੇ ਡੇਰੇ ਯਾ ਅਖਾੜੇ ਦੇ ਕਿਸ ਨਿਰਮਲੇ ਦੇ ਚੇਲੇ ਬਣੇ, ਯਾ ਕਦ ਤੇ ਕਿੱਥੇ ਖੰਡੇ ਦਾ ਅੰਮ੍ਰਿਤ ਛਕਿਆ, ਪਰ ਇਕ ਗੱਲ ਆਪ ਨਿਸਚੇ ਦਸ ਰਹੇ ਹਨ ਕਿ ਅੰਤ ਜਦ ਆਪ ਨੇ ਖੰਡੇ ਦਾ ਅੰਮ੍ਰਿਤ ਛਕਿਆ ਤਾਂ ਆਪ ਦੇ ਮਨ ਦੀ ਸਾਰੀ ਭਟਕਣਾ ਦੂਰ ਹੋ ਗਈ, ਮਨ ਗੁਰੂ ਨਾਨਕ-ਗੁਰੁ ਗੋਬਿੰਦ ਸਿੰਘ ਵਲੋਂ ਬਖਸ਼ੇ 'ਨਾਮ' ਤੇ ਟਿਕ ਗਿਆ ਅਤੇ ਇਸ ਤਰ੍ਹਾਂ ਟਿਕਿਆ ਕਿ ਘਰੋਂ ਬੇ-ਘਰ ਦੇਸੋਂ ਪ੍ਰਦੇਸ ‘ਕੇਦ ਮੈ ਭੀ ਸੁਖ ਦੇ ਰੱਖਾ ਹੈ।'

ਅਰਦਾਸ ੨੩ ਦੇ ਆਰੰਭ ਵਿਚ ਆਪ ਲਿਖਦੇ ਹਨ "ਹੋਰ ਭਾਈ ਮੈਂ ਤਾਂ ਬਹੁਤ ਉਪਮਾ ਕਰ ਕੇ ਦੇਖ ਰਿਹਾ ਹੈਂ, ਪਰ ਮੈਨੂੰ ਤਾਂ ਕਿਤੇ ਭੀ ਨਹੀਂ ਸੁਖ ਹੋਇਆ, ਨਾ ਤਨ ਕਰਕੇ ਨਾ ਧਨ ਕਰਕੇ ਹੀ, ਪਰ ਜਦ ਗੁਰੁ ਬਾਲਕ ਸਿੰਘ ਜੀ ਨੇ ਨਾਮ ਦਾ ਦਾਨ ਦਿੱਤਾ, ਸਾਰੇ ਹੀ ਸੁਖ ਹੋਇ ਗਏ'। ਇਸ ਇਸ਼ਾਰੇ ਮਾਤ੍ਰ ਕਥਨ ਤੋਂ ਇਹ ਗੱਲ ਸਪਸ਼ਟ ਸੁੱਝਦੀ ਹੈ ਕਿ ਆਪ ਨੇ ਭਾਈ ਬਾਲਕ ਸਿੰਘ ਜੀ ਤੋਂ [ਜਿਨ੍ਹਾਂ ਨੂੰ ਆਪ ਉਸੇ ਤਰ੍ਹਾਂ 'ਗੁਰੂ' ਪਦ ਨਾਲ ਯਾਦ ਕਰਦੇ ਹਨ ਜਿਵੇਂ ਕਿ ਆਮ ਤੌਰ ਤੇ ਉਨੀਵੀਂ ਸਦੀ ਵਿਚ ਅੰਮ੍ਰਿਤ ਛਕਾਉਣ ਵਾਲਿਆਂ ਸੋਢੀਆਂ, ਬੇਦੀਆਂ, ਨਿਰਮਲਿਆਂ ਤੇ ਹੋਰਨਾਂ ਨੂੰ 'ਗੁਰੂ' ਪਦ ਨਾਲ ਯਾਦ ਕੀਤਾ ਜਾਂਦਾ ਸੀ, ਜੈਸੇ ਕਿ ਊਨੇ ਦੇ ਬੇਦੀ, ਆਨੰਦਪੁਰ, ਕਰਤਾਰ ਪੁਰ ਤੇ ਗੁਰੂ ਹਰਿ ਸਹਾਇ ਦੇ ਸੋਢੀ] ਖੰਡੇ ਦੀ ਪਹੁਲ (ਅੰਮਿਤ) ਲਈ ਸੀ, ਜਿਸ ਨਾਲ ਆਪ ਦੇ ਮਨ ਨੂੰ ਸ਼ਾਂਤੀ ਹੋ ਗਈ ਤੇ 'ਸਾਰੇ ਹੀ ਸੁਖ ਹੋਇ ਗਏ'।