ਪੰਨਾ:ਕੂਕਿਆਂ ਦੀ ਵਿਥਿਆ.pdf/316

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧੨

ਕੂਕਿਆਂ ਦੀ ਵਿਥਿਆ

ਸੁਨਾਵਨੀ ਜਿਸ ਕੇ ਤੇਰੀ ਮਰਜੀ ਹੋਵੇਗੀ।

ਅਰ ਹੁਕਮਨਾਮੇ ਕੇ ਤਾਂਬੇ ਦੇ ਪਤਰੇ ਉਤੇ ਨਾ ਲਿਖਾਵਣਾਂ ਅਰ ਇਹ ਭੀ ਨਾ ਆਖੀਂ ਹਰ ਕਿਸੇ ਪਾਸ ਕਿ ਮੈਂ ਦਿਆਲ ਸਿੰਘ ਪਾਸ ਗਿਆ ਸਾਂ। ਅਰ ਭਜਨ ਭੀ ਤੂੰ ਹੀ ਦਸ ਦੇਈਂ ਮਾਲਾ ਸਿੰਘ ਤੇ ਹੀਰਾ ਸਿੰਘ ਨੂੰ ਨਾਲ ਰਹਿਤ ਬੀ ਦਸ ਦੇਈਂ ਹੋਰ ਕਲਕਤੇ ਦਸ ਦੇਈਂ ਪਰ ਲੋੜ ਬਾਲੇ ਕੇ, ਅਰ ਤੂੰ ਨਾ ਕਿਸੇ ਨੂੰ ਆਖੀਂ ਆਉ ਮੇਰੇ ਕੋਲੋਂ ਭਜਨ ਪੁਛ ਲੌ। ਭਜਨ ਬਾਨੀ ਦਾ ਪਾਠ ਕਰਨਾ ਤਕੜੇ ਹੋਇ ਕੇ, ਕਿਤੇ ਦਸਣ ਵਿਚ ਹੀ ਨਾ ਪੈ ਜਾਈਂ, ਖਬਰ ਸਾਨੂੰ ਹਮੇਸ਼ਾਂ ਭੇਜਣੀ ਸਰੂਪ ਸਿੰਘ ਦੀ, ਆਪਸ ਮੈ ਝਗੜਾ ਕਰਨ ਲਗ ਜਾਣ ਮਾਰ ਕੁਟਾਈ ਹੋਣ ਲਗੇ ਤਦ ਖਬਰ ਭੇਜਣੀ। ਹੋਰ ਜੇਹੜੀ ਮੈ ਅਰਦਾਸ ਪੁਜਾਰੀਆਂ ਵਾਸਤੇ ਲਿਖੀ ਹੈ ਉਸ ਉਤੇ 'ਜੇ ਤੁਸੀਂ ਗੁਰੂ ਤੇਗ ਬਹਾਦਰ ਜੀ ਦੇ ਸਰਾਫੇ ਹੋਏ ਹੋ’ ਇਹ ਬਾਤ ਮੇਟ ਦੇਣੀ, ਇਹ ਬਾਤ ਹਛੀ ਨਹੀਂ ਹੈ, ਇਹਦੇ ਥਾਇ ਇਹ ਬਾਤਿ ਲਿਖ ਦੇਣੀ, 'ਜਿਨਾਂ ਚਿਰ ਦੋ ਮੈ ਤੇ ਇਕ ਬਾਤ ਨਹੀਂ ਕਰ ਲੈਂਦੇ ਉਤਨਾਂ ਚਿਰ ਅਸੀ ਤੁਮਾਰੇ ਅਗੇ ਤਨਖਾਹ, ਬਖਸ਼ਾਉਣ ਨੂੰ ਨਹੀਂ ਖੜੇ ਹੁੰਦੇ ਹਾਂ, ਭਾਂਵੇ ਤੁਸੀਂ ਕਿਤਨਾਂ ਕਹੋ ਉਤਨਾਂ ਚਿਰ ਤੁਸਾਂ ਦਾ ਕਹਣਾਂ ਐਸੇ ਲਗਦਾ ਹੈ ਜੈਸੇ ਭੂਤ ਕੀ ਇਟ ਹੋਤੀ ਹੈ॥ ਰਾਮਦਾਸਪੁਰੇ ਸਭ ਕੇ ਸੁਣਾਇ ਦੇਣੀ, ਅਤ ਉਤਾਰ ਕਰ ਕੇ ਦੇ ਜਾਈਂ। ਰਾਮਦਾਸਪਰੇ ਤਾਂ ਰਹਿਣੇ ਵਾਲੇ ਅਛੇ ਹੈਂ। ਹੋਰ ਨਰੈਣ ਸਿੰਘ ਤੈਂ ਬਾਰਵੇਂ ਜਾਮੇ ਦੀ ਬਾਤ ਕਹਾਂ ਤੇ ਸੁਣੀ ਹੈ ਸਾਨੂੰ ਦਸੀਂ ਲਿਖ ਕੇ ਅਰ ਜੇ ਅਸੀ ਆਖੀਯੇ ਨਾ ਬੋਲਣਾ।। ਹੌਲੀ ੨ ਬਾਣੀ ਭਜਨ ਕਰੋ ਤਕੜੇ ਹੋ ਕੇ, ਸਭੋ ਕੁਛ ਹਛਾ ਹੋਊਗਾ॥ ਅਰ ਸੰਗਤ ਕੋ ਭੀ ਹੁਕਮ ਦੇਉ ਜੋ ਸਭੋ ਭਜਨ ਬਾਨੀ ਕਰੋ ਤਕੜੇ ਹੋਇ ਕੇ॥ ਫੇਰ ਬਹੁਤ ਸੁਖ ਨਿਕਲੂਗਾ ਸਤਿ ਪ੍ਰਤੀਤ ਕਰਨੀ ਅਰਜ। ਬਾਰ ੨ ਬੇਨਤੀ ਕਰ ਕੇ ਗੁਰਮਤਿ ਦਾ ਤੇ ਸਿਦਕ ਦਾਨ ਮੰਗਣਾ, ਨਾਮ ਦਾਨ ਮੰਗਣਾਂ, ਏਸ ਮੰਗ ਤੇ ਸਾਰ ਹੀ ਕਾਰਜ ਸੌਰ ਜਾਨਗੇ। ਹੋਰ ਅਤਰੀ ਦਾ ਕੁਛ ਨਹੀਂ ਲਿਖਾ, ਬਿਆਹ ਅਜੇ ਕਿਤੇ ਕਰਾ ਲਿਆ ਹੈ।