ਪੰਨਾ:ਕੂਕਿਆਂ ਦੀ ਵਿਥਿਆ.pdf/315

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੧੧੩

ਕੀ, ਹਮਾਰੇ ਪਾਸ ਸਭ ਕੁਛ ਹੈ, ਗੁਰੂ ਜੀ ਨੇ ਦੇ ਰਖਾ ਹੈ ਬਥੇਰਾ, ਇਕ ਸੁਖ ਨਿਧਾਨ ਕੀ ਲੋੜ ਥੀ ਸੋ ਆਪ ਕੀ ਕਿਰਪਾ ਤੇ ਏਹ ਤਾਂ ਆਏ ਪਹੁੰਚਾ ਹੈ। ਲੋੜ ਇਹੋ ਬਡੀ ਹੈ ਏਕ ਤੁਮਾਰੇ ਦਰਸ਼ਨਾ ਦੀ ਅਰ ਭਜਨ ਪਰਮੇਸ਼ਰ ਦਾ ਕਰਨੇ ਦੀ ਬੀ ਤੇ ਕਰਾਵਨ ਦੀ ਬੀ, ਸੋ ਜੀ ਤੁਸੀ ਤਕੜੇ ਹੋ ਕੇ ਭਜਨ ਬਾਣੀ ਕਰੋ ਸਾਰੀ ਸੰਗਤ, ਬਹੁਤ ਸੁਖ ਹੋਵੇਗਾ ਭਜਨ ਬਾਣ ਤੇ॥ ਹੋਰ ਜੀ ਪਿਛਲੀ ਰਾਤ ਸਵਾ ਪਹਿਰ ਤੇ ਇਸ਼ਨਾਨ ਕਰਨਾ, ਗੁਰੂ ਜੀ ਨੇ ਬੜਾ ਮਹਾਤਮ ਲਿਖਾ ਹੈ। ਸੋ ਇਸ਼ਨਾਨ ਵੀ ਜ਼ਰੂਰ ਕਰਨਾ ਜਿਤਨੇ ਕੁ ਬੇਲੇ, ਬਣ ਆਵੇ। ਭਾਈ ਗੁਰਦਿਤੇ ਰਾਮ ਦੀ ਸੇਵਾ ਜਰੂਰ ਕਰਨੀ ਜਿਤਨੀ ਕੂ ਬਣ ਆਵੇ। ਭਾਈ ਸਰਬ ਸਿੰਘਾਂ ਸਬਦ ਗੁਰੂ ਦੀ ਭੇਟਾ ਦੇਣੀ, ਸੋ ਗੁਰੂ ਜੀ ਨੂੰ ਪਹੁੰਚਦੀ ਹੈ, ਸਤ ਪ੍ਰਤੀਤ ਕਰਨੀ ਏਸ ਬਚਨ ਦੀ। ਅਰ ਇਹ ਭੀ ਕਹਾਵਤ ਹੈ ਦਸ ਮਨੁਖਾਂ ਦੀਆਂ ਲਾਠੀਆਂ ਏਕ ਆਦਮੀ ਕਾ ਭਾਰ ਹੋ ਜਾਂਦਾ ਹੈ, ਸੋ ਜੀ ਜੇ ਬਹੁਤੇ ਸਰੀਰ ਥੋੜੀ ੨ ਭੀ ਸੇਵਾ ਕਰਨ ਤਾਂ ਇਕ ਸਰੀਰ ਦਾ ਅਛਾ ਗੁਜਾਰਾ ਹੋਏ ਜਾਂਦਾ ਹੈ। ਹੋਰ ਗੁਰਦਿਤਾ ਰਾਮ ਕੋ ਸਾਡੀ ਸ੍ਰੀ ਵਾਹਿਗੁਰੂ ਜੀ ਕੀ ਫਤਹ ਬੁਲਾਈ ਪ੍ਰਵਾਨ ਕਰਨੀ॥ ਜੇ ਮੇਰੇ ਕੋ ਗੁਰੂ ਜੀ ਪੰਜਾਬ ਮੇਂ ਲੇ ਜਾਉ ਤਾਂ ਤੁਮ ਕੋ ਭੀ ਅਛਾ ਹੋਇ ਜਾਊਗਾ, ਭਜਨ ਬਾਣੀ ਕਰਨਾ ਰਾਤ ਦਿਨੇ ਤਕੜੇ ਹੋਇ ਕੇ, ਸਬਦ ਭੀ ਪੜਨੇ ਬੇਲੇ ਸਬਦ ਦੇ, ਫੇਰ ਭਜਨ ਕਰਨਾਂ ਤਕੜੇ ਹੋਇ ਕੇ, ਫੇਰ ਕੋਈ ਥੁੜ ਨ ਰਹੂਗਾ, ਸਤਿ ਪ੍ਰਤੀਤ ਕਰਨੀ ਏਸ ਬਚਨ ਦੀ ਸਭ ਨੇ। ਇਹ ਅਰਦਾਸ ਦੇਨੀ ਕਲਕਤੇ ਭਾਈ ਰਾਮ ਸਿੰਘ ਜੀ ਕੋ ਬਡੀ ਸੰਗਤ ਮੈ॥ ਹੋਰ ਨਰੈਣ ਸਿੰਘ ਜੀ ਜਿਹੜੀ ਅਰਦਾਸ ਲਿਖ ਕੇ ਦਿੱਤੀ ਹੈ ਤੁਸਾਨੂੰ ਹੁਕਮਨਾਮਾਂ, ਸੋ ਇਹ ਕਿਸੇ ਮਨਮੁਖ ਕੋ ਨਹੀਂ ਦਿਖਾਉਣਾਂ॥ ਮਨਮੁਖ ਸੋ ਹੈ ਜੋ ਕਹਣਾਂ ਸੋ ਨਾਂ ਕਰਨਾਂ, ਜੋ ਨਹੀਂ ਕਰਨੇ ਨੂੰ ਕਹਾ, ਸੋ ਕਰ ਲੈਣਾ, ਪਰ ਸਤਿਸੰਗੀ ਕੋ ਭੀ ਸੁਣਾਵਣੀ ਮੰਦਰ ਮੈ, ਪੜਦੇ ਮੈ, ਜਿਤਨਾਂ ਚਿਰ ਬੰਦ ਹਾਂ। ਜਦ ਬੰਦ ਤੇ ਗੁਰੂ ਛੁਡਾਵੇਗਾ ਤਾਂ ਭਾਵੇਂ ਕਿਸੇ ਨੂੰ