ਪੰਨਾ:ਕੂਕਿਆਂ ਦੀ ਵਿਥਿਆ.pdf/311

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਰਾਮ ਸਿੰਘ ਦੀਆਂ ਅਰਦਾਸਾਂ

੩੦੭

ਨਾ ਪੀਜੀਈ ਜੇ ਕਾ ਪਾਰ ਵਸਾਇ॥ ਤਾਂ ਤੇ, ਦੋਨੋ ਨਹੀਂ ਖਾਵਣੇ ਮਾਸ ਸ਼ਰਾਬ, ਏਹ ਤਾਂ ਮਲੇਛਾਂ ਦਾ ਖਾਣਾ ਹੈ ਜੋ ਖਾਊ ਉਸ ਦੀ ਬੁਧ ਮਲੇਛ ਹੋਇ ਜਾਉਗੀ॥ ਹੋਰ ਨੀਲਾ ਭੀ ਮਲੇਛਾਂ ਦਾ ਬਾਣਾਂ ਹੈ, ਨਹਿੰਗਾ ਦੀ ਵੀ ਬੁਧ ਨੀਲ ਨੇ ਮਾਰ ਲਈ ਹੈ, ਜੇ ਕੋਈ ਆਖੇ ਕਿਸ ਦੀ, ਪਹਿਲੇ ਤਾਂ ਨੈਣਾਂ ਸਿੰਘ ਬਬੋਕੀ ਥੇ ਚੂਹੜੀ ਬਰਤ ਲਈ, ਫੇਰ ਕਕੜੀ ਖਰਬੂਜੇ ਲੈਣ ਲਗੇ ਨਾਲ ਗਾਂਈਂ ਕੋ ਮਾਰਾ, ਨਾਲ ਆਪ ਮਰੇ, ਫੇਰ ਆਪਸ ਮੈ ਮੁਏ ਫੇਰ ਅੰਗ੍ਰੇਜ਼ਾਂ ਨਾਲ ਲੜਨ ਲਗੇ ਅੰਮ੍ਰਿਤਸਰ ਜੀ ਸੀਖਾ ਉਤੇ ਚੜ ਕੇ॥ ੪੭॥

੪੫

ੴ ਸਤਿਗੁਰ ਪ੍ਰਸਾਦਿ॥

ਹੋਰ ਭਾਈ ਹਰੀ ਸਿੰਘ ਜੀ, ਤੁਸੀਂ ਸੂਤ੍ਰੀਆਂ ਕੋ ਏਹ ਬਾਤ ਬੋਲ ਦੇਣੀ, ਭਾਈ ਜੋ ਜਾਣ ਕੇ ਭੜਥੂ ਪਾਊ, ਸੂਤ੍ਰ ਕਢੂਗਾ, ਗੁਰੂ ਸਾਹਿਬ ਕਾ ਚੋਰ ਹੋਊਗਾ। ਉਸ ਦਾ ਭਜਨ ਬਾਨੀ ਨਿਹਫਲ ਜਾਊਗਾ, ਪਖੰਡ ਨਹੀਂ ਕਿਸੇ ਕਰਨਾ, ਜੇ ਬੇਵਸ ਕੋ ਅਮਲ ਚੜ੍ਹ ਜਾਏ ਤੋਂ ਚੜ੍ਹ ਜਾਏ, ਪਾਖੰਡ ਨਹੀਂ ਕਿਸੇ ਕਰਨਾ, ਪਾਖੰਡ ਕੀਤੇ ਤੇ ਮੂੰਹ ਕਾਲਾ ਹੁੰਦਾ ਹੈ ਦੀਨ ਦੁਨੀ ਮੈਂ॥ ਜੇ ਬੇਵਸੇ ਨੂੰ ਚੜ੍ਹ ਜਾਵੇ ਅਮਲ ਤਾਂ ਉਹ ਜਾਣੇ ਉਸ ਕੋ ਦੋਖ ਨਹੀਂ। ਜੇਹੜੇ ਨਹੀਂ ਲੈਂਦੇ ਕੜਾਹ ਪ੍ਰਸਾਦਿ ਸੋ ਨਾ ਲੈਣ, ਕੜਾਹ ਪ੍ਰਸਾਦ ਕੋਈ ਪਿਆ ਤੇ ਨਹੀਂ ਰਹਿੰਦਾ ਹੈ ਛਕਣੇ ਤੇ।। ਜਗਾ ਟੋਕੀ ਰਹਿੰਦੀ ਹੈ ਤਿਆਰ ਬਰ ਤਿਆਰ ਖੜੇ ਰਹਿੰਦੇ ਹਣ ਛਕਣੇ ਨੂੰ, ਨਹੀਂ ਛਕਦੇ ਤੇ ਨਾ ਛਕਣਿ॥ ਜੇ ਕਿਸੇ ਨੂੰ ਮਾਰਨ ਤਾਂ ਬੰਨ ਦੇਣਾ ਬ੍ਰਿਛ ਨਾਲ ਜੋੜਾ ਮਾਰੇ ਕਿਸੇ ਨੂੰ ਕੋਈ। ਜੋ ਆਪਣੀਆਂ ਤੀਆਂ ਦਾ ਈ ਪਕਾਂ ਛਕੀ ਜਾਂਦੇ ਹੈ, ਸਗਆ ਅਛਾ ਹੈ ਇਹ ਭੀ, ਕੋਈ ਡਰ ਨਹੀਂ॥ ਅਗੇ ਕੋਈ ਕੋਈ ਸਿੰਘ ਹੋਮ ਵਿਚ ਪੈਣ ਨੂੰ ਔਦੇ ਹੁੰਦੇ ਥੇ, ਫੜਨੇ ਪੈਣ ਤੇ ਕਲੇਸ ਹੁੰਦਾ ਹੈ। ਜੋ ਹੁਣ ਇਹ ਕਰਨਾ ਜੇੜਾ ਭੱਜ ਕੇ ਹੋਮ ਕੁੰਡ